ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸੀਤਾਪੁਰ ਗਏ। ਰਸਤੇ ਵਿੱਚ ਅਚਾਨਕ ਇੱਕ ਬਲਦ ਉਨ੍ਹਾਂ ਦੇ ਕਾਫਲੇ ਦੇ ਸਾਹਮਣੇ ਆ ਗਿਆ। ਜਿਸ ਕਾਰਨ ਸਾਰਾ ਕਾਫਲਾ ਕੁਝ ਸਮੇਂ ਲਈ ਰੁਕ ਗਿਆ।
ਅਖਿਲੇਸ਼ ਯਾਦਵ ਨੇ ਆਪਣੇ ਟਵਿਟਰ ਹੈਂਡਲ ‘ਤੇ ਕਾਰ ਦੇ ਸਾਹਮਣੇ ਆ ਰਹੇ ਬਲਦ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ਸਫ਼ਰ ਵਿੱਚ ਬਲਦ ਮਿਲ ਜਾਣਗੇ, ਜੇਕਰ ਚੱਲ ਸਕਦੇ ਹੋ ਤਾਂ ਚੱਲੋ… ਬਹੁਤ ਔਖਾ ਹੈ ਯੂਪੀ ਵਿੱਚ ਸਫ਼ਰ ਚੱਲ ਸਕਦੇ ਹੋ ਤਾਂ ਚੱਲੋ!’
सफ़र में साँड़ तो मिलेंगे… जो चल सको तो चलो…
बड़ा कठिन है यूपी में सफ़र जो चल सको तो चलो! pic.twitter.com/ZunRV6qlPa
— Akhilesh Yadav (@yadavakhilesh) March 16, 2022
ਸਪਾ ਮੁਖੀ ਅਖਿਲੇਸ਼ ਯਾਦਵ ਬੁੱਧਵਾਰ ਨੂੰ ਸੀਤਾਪੁਰ ਪਹੁੰਚੇ ਸਨ। ਅਖਿਲੇਸ਼ ਯਾਦਵ ਨੇ ਸਾਬਕਾ ਮੰਤਰੀ ਨਰਿੰਦਰ ਵਰਮਾ ਦੇ ਭਰਾ ਮਰਹੂਮ ਮਹਿੰਦਰ ਵਰਮਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮਹਿਮੂਦਾਬਾਦ ਨੇੜੇ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਬਲਦ ਆ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਅਖਿਲੇਸ਼ ਯਾਦਵ ਨੇ ਟਵਿਟਰ ‘ਤੇ ਸ਼ੇਅਰ ਕੀਤੀ ਹੈ।
सीतापुर पहुंचकर पूर्व मंत्री श्री नरेंद्र वर्मा जी के भाई, स्वर्गीय महेंद्र वर्मा जी को माननीय राष्ट्रीय अध्यक्ष श्री अखिलेश यादव जी ने अर्पित किए श्रद्धासुमन!
परिवार के शोक संतप्त सदस्यों से मिलकर प्रकट की संवेदना।
भावभीनी श्रद्धांजलि! pic.twitter.com/LSc7u1oNHA
— Samajwadi Party (@samajwadiparty) March 16, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.