ਅੰਮ੍ਰਿਤਸਰ: ਯੁਨਾਇਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੱਦੇ ‘ਤੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦੀਪ ਸਿਧੂ ਨੂੰ ਸਮਰਪਿਤ ਅਤਿੰਮ ਅਰਦਾਸ ਮੌਕੇ ਇੱਕ ਮਾਰਚ ਫਤਿਹਗੜ੍ਹ ਸਾਹਿਬ ਦੀ ਧਰਤੀ ਲਈ ਰਵਾਨਾ ਕੀਤਾ ਗਿਆ ਹੈ। ਜੋ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਪਹੁੰਚੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਜੁਗਰਾਜ ਸਿੰਘ ਨੇ ਦੱਸਿਆ ਕਿ ਦੀਪ ਸਿੱਧੂ ਜੋ ਕਿ ਯੂਥ ਆਇਕਨ ਸਨ ਉਨ੍ਹਾਂ ਦੀ ਅਚਨਚੇਤ ਮੌਤ ਨੂੰ ਲੈ ਕੇ ਸ਼ੋਕ ਦੀ ਲਹਿਰ ਹੈ।
ਉਨ੍ਹਾਂ ਕਿਹਾ ਸਮੇਂ ਦੀਆ ਕਾਤਲ ਸਰਕਾਰਾਂ ਦੀਪ ਸਿੱਧੂ ਦੇ ਕਤਲ ਦਾ ਇਨਸਾਫ ਨਹੀ ਦੇ ਸਕਦੀਆਂ ਪਰ ਯੂਥ ਉਹਨਾ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਤੁਸੀ ਇਕ ਦੀਪ ਬੁਝਾਉਗੇ ਤੇ ਇੱਥੇ ਲੱਖਾਂ ਹੀ ਦੀਪ ਪੈਦਾ ਹੌਣਗੇ। ਦੀਪ ਸਿੱਧੂ ਵਰਗਾ ਸੁਰਮਾ ਜੋ ਕਿ ਆਪਣੀ ਸ਼ਹਾਦਤ ਨਾਲ ਲੱਖਾਂ ਹੀ ਨੋਜਵਾਨਾ ਦੇ ਦਿਲਾਂ ‘ਚ ਵਸ ਰਿਹਾ ਉਸ ਦੀ ਅੰਤਿਮ ਅਰਦਾਸ ਮੌਕੇ ਅੱਜ ਅਸੀਂ ਅੰਮ੍ਰਿਤਸਰ ਤੋਂ ਜਲੰਧਰ, ਲੁਧਿਆਣਾ ਤੋਂ ਖੰਨਾ ਹੁੰਦੇ ਹੋਏ ਦਿਲੀ ਰੋਡ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਉਹਨਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਜਾ ਰਹੇ ਹਾ।