ਸਮਾਣਾ ‘ਚ ਪਰਨੀਤ ਕੌਰ ਨੇ ਕਾਂਗਰਸੀ ਵਰਕਰਾਂ ਨੂੰ ਪੀਐਲਸੀ ਦੀ ਹਮਾਇਤ ਲਈ ਕਿਹਾ

TeamGlobalPunjab
2 Min Read

ਚੰਡੀਗੜ੍ਹ – ਪਟਿਆਲਾ ਤੋਂ ਕਾਂਗਰਸੀ ਐਮਪੀ ਪ੍ਰਨੀਤ ਕੌਰ ਨੇ ਸਮਾਣਾ ਹਲਕੇ ਚ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਖੇੜਕੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਪ੍ਰਨੀਤ ਕੌਰ ਨੇ ਕਾਂਗਰਸੀ ਵਰਕਰਾਂ ਨੁੂੰ ਥੇਕੜੀ ਦੇ ਹਿਮਾਇਤ ਕਰਨ ਲਈ ਕਿਹਾ ਹੇੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਰਨੀਤ ਕੌਰ ਨੇ ਇਲਾਕੇ ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਕਈਆਂ ਨੂੰ ਫੋਨ ਕਰਕੇ ਵੀ ਕਿਹਾ ਕਿ ਉਹ ਸਾਰੇ ਖੇੜਕੀ ਦੇ ਹੱਕ ਵਿੱਚ ਚੋਣਾਂ ਚ ਕੰਮ ਕਰਨ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਈ ਵਾਰ ਐਮਪੀ ਚੁਣੇ ਗਏ ਹਨ  ਜਿਸ ਦੀ ਵਜਾਹ ਕਰਕੇ ਸਮਾਣਾ ਹਲਕੇ ਦੇ ਕਾਂਗਰਸੀ ਵਰਕਰ ਉਨ੍ਹਾਂ ਨਾਲ ਜੁੜੇ ਹੋਏ ਹਨ।

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਬੇਸ਼ੱਕ ਉਹ ਅਜੇ ਕਾਂਗਰਸ ਪਾਰਟੀ ਤੋੰ ਚੁਣੇ ਹੋਏ ਮੈਂਬਰ ਪਾਰਲੀਮੈਂਟ ਹਨ। ਪਰ ਉਨ੍ਹਾਂ ਦਾ ਪਰਿਵਾਰ ਕਾਂਗਰਸ ਤੋਂ ਵੱਖ ਹੋ ਚੁੱਕਿਆ ਹੈ ਤੇ ਉਨ੍ਹਾਂ ਲਈ ਪਰਿਵਾਰ ਪਹਿਲਾ ਹੈ।ਪਰਨੀਤ ਕੌਰ ਨੇ ਕਿਹਾ ਕਿ ਪਾਰਟੀ ਪਰਿਵਾਰ ਤੋਂ  ਉੱਪਰ ਨਹੀਂ ਹੋ ਸਕਦੀ। ਇਹੀ ਵਜ੍ਹਾ ਹੈ ਕਿ ਉਹ ਚੋਣਾਂ ਦੇ ਦਿਨਾਂ ਚ ਘਰ ਬੈਠ ਕੇ ਆਰਾਮ ਕਰ ਰਹੇ ਹਨ। ਪੱਤਰਕਾਰਾਂ ਨੇ ਜਦੋਂ ਪਾਰਟੀ ਹਾਈਕਮਾਂਡ ਵੱਲੋਂ ਨੋਟਿਸ ਭੇਜੇ ਜਾਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਨੋਟਿਸ ਨਹੀਂ ਭੇਜਿਆ ਗਿਆ ਹੇੈ।

ਦੱਸ ਦਈਏ ਕਿ ਪਰਨੀਤ ਕੌਰ ਪਹਿਲਾ ਆਪਣੇ ਪਤੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਲਈ ਪਰਦੇ ਪਿੱਛੋਂ ਰਹਿ ਕੇ ਹਮਾਇਤ ਕਰ ਰਹੇ ਸਨ ਪਰ ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਕੇ ਕੈਪਟਨ ਦੀ ਮੁੜ ਸੱਤਾ ਚ ਵਾਪਸੀ ਲਈ ਕੈਪਟਨ ਦੀ ਪਾਰਟੀ ਦੇ ਉਮੀਦਵਾਰਾਂ ਲਈ ਚਾਰਾਜੋਈ ਕਰ ਰਹੇ ਹਨ।

ਸਮਾਣਾ ਤੋਂ ਚੋਣ ਮੈਦਾਨ ਚ ਉਤਰੇ ਕਾਂਗਰਸੀ ਉਮੀਦਵਾਰ ਕਾਕਾ ਰਜਿੰਦਰ ਸਿੰਘ ਨੇ ਕਿਹਾ ਕਿ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਖੁੱਲ੍ਹ ਕੇ ਮੈਦਾਨ ਚ ਉਤਰਨਾ ਚਾਹੀਦਾ ਹੈ। ਜਿਸ ਤਰੀਕੇ ਨਾਲ ਉਹ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੀਆਂ ਭਾਈਵਾਲ ਪਾਰਟੀਆਂ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਦੀ ਅੰਦਰਖਾਤੇ ਮੱਦਦ ਕਰ ਰਹੇ ਹਨ।

Share This Article
Leave a Comment