ਇਰਾਕ: ਹਵਾਈ ਹਮਲੇ ‘ਚ ਮਾਰੇ ਗਏ ਸੱਤ IS ਅੱਤਵਾਦੀ, ਫੌਜ ਨੇ ਗੁਫਾ ‘ਤੇ ਕੀਤਾ ਹਮਲਾ 

TeamGlobalPunjab
1 Min Read

ਬਗਦਾਦ- ਇਰਾਕ ਦੇ ਨੀਨਵੇਹ ਸੂਬੇ ‘ਚ ਮੰਗਲਵਾਰ ਨੂੰ ਹੋਏ ਹਵਾਈ ਹਮਲੇ ‘ਚ ਇਸਲਾਮਿਕ ਸਟੇਟ (ਆਈ.ਐੱਸ.) ਦੇ ਸੱਤ ਅੱਤਵਾਦੀ ਮਾਰੇ ਗਏ। ਇਰਾਕੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਵਾਈ ਹਮਲਾ ਇਰਾਕੀ ਫੌਜ ਨੇ ਕੀਤਾ ਸੀ।

ਖੁਫੀਆ ਰਿਪੋਰਟਾਂ ਦੇ ਆਧਾਰ ‘ਤੇ, ਇਰਾਕੀ ਸੁਰੱਖਿਆ ਬਲਾਂ ਨੇ ਸਵੇਰੇ 140 ਮੀਟਰ ਲੰਬੀ ਗੁਫਾ ‘ਤੇ ਹਵਾਈ ਹਮਲਾ ਕੀਤਾ। ਇਰਾਕੀ ਫੌਜ ਦੇ ਕਮਾਂਡਰ-ਇਨ-ਚੀਫ ਯਾਹੀਆ ਰਸੂਲ ਨੇ ਕਿਹਾ ਕਿ ਨੀਨਵੇਹ ਸੂਬੇ ਦੇ ਦੱਖਣ ਵਿੱਚ ਹਾਤਰਾ ਰੇਗਿਸਤਾਨ ਵਿੱਚ ਇਸ ਗੁਫਾ ਨੂੰ ਆਈਐਸ ਅੱਤਵਾਦੀਆਂ ਦੁਆਰਾ ਹੈੱਡਕੁਆਰਟਰ ਵਜੋਂ ਵਰਤਿਆ ਜਾਂਦਾ ਸੀ। ਰਸੂਲ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਗੁਫਾ ਦੇ ਅੰਦਰ ਸੱਤ ਅੱਤਵਾਦੀ ਸਨ ਅਤੇ ਉਹ ਸਾਰੇ ਮਾਰੇ ਗਏ।

ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ‘ਚ ਇਰਾਕੀ ਸੁਰੱਖਿਆ ਬਲਾਂ ਨੇ IS ਅੱਤਵਾਦੀਆਂ ਦੇ ਖਿਲਾਫ਼ ਕਈ ਹਮਲੇ ਕੀਤੇ ਹਨ। ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ।

2017 ਵਿੱਚ ਇਰਾਕੀ ਬਲਾਂ ਨੇ ਆਈਐਸ ਨੂੰ ਹਰਾਉਣ ਤੋਂ ਬਾਅਦ ਇਰਾਕ ਵਿੱਚ ਸੁਰੱਖਿਆ ਸਥਿਤੀ ਵਿੱਚ ਸੁਧਾਰ ਹੋਇਆ ਹੈ। ਸ਼ਹਿਰੀ ਕੇਂਦਰਾਂ, ਰੇਗਿਸਤਾਨਾਂ ਅਤੇ ਕੱਚੇ ਇਲਾਕਿਆਂ ਵਿੱਚ ਆਈਐਸ ਦੇ ਕੁਝ ਹਿੱਸੇ ਕਮਜ਼ੋਰ ਹੋ ਗਏ ਹਨ। ਆਈਐਸ ਅੱਤਵਾਦੀ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ‘ਤੇ ਲਗਾਤਾਰ ਗੁਰੀਲਾ ਹਮਲੇ ਕਰ ਰਹੇ ਹਨ।

- Advertisement -

Share this Article
Leave a comment