ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਉਹ 2024 ‘ਚ ਰਾਸ਼ਟਰਪਤੀ ਅਹੁਦੇ ਲਈ ਖੜ੍ਹੇ ਹੁੰਦੇ ਹਨ ਅਤੇ ਜਿੱਤ ਜਾਂਦੇ ਹਨ ਤਾਂ ਉਹ ਕੈਪੀਟਲ ਹਿੱਲ ‘ਤੇ 6 ਜਨਵਰੀ ਦੀ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ ਕਰ ਦੇਣਗੇ। ਟਰੰਪ ਨੇ ਟੈਕਸਾਸ ਵਿੱਚ ਇੱਕ ਰੈਲੀ ਵਿੱਚ ਕਿਹਾ ਕਿ ਜੇਕਰ ਉਹ ਚੋਣ ਲੜਨ ਅਤੇ ਜਿੱਤਣ ਦਾ ਫੈਸਲਾ ਕਰਦੇ ਹਨ, ਤਾਂ ਉਹ ਉਨ੍ਹਾਂ ਲੋਕਾਂ ਨਾਲ ਨਿਰਪੱਖ ਵਿਵਹਾਰ ਕਰਨਗੇ ਅਤੇ ਜੇਕਰ ਮਾਫੀ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਮਾਫ ਕਰਨਗੇ।
ਟਰੰਪ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਜੋ ਬਾਇਡਨ ਦੇ ਹੱਥੋਂ ਹਾਰ ਤੋਂ ਬਾਅਦ 2020 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲੜਨਗੇ ਜਾਂ ਨਹੀਂ, ਪਰ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਉਹ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀ ਦੰਗਾਕਾਰੀਆਂ ਨਾਲ ਬਹੁਤ ਮਾੜਾ ਵਾਪਰਿਆ ਹੈ ਅਤੇ ਇਸ ਬਾਰੇ ਉਹ ਜਲਦੀ ਹੀ ਫੈਸਲਾ ਲੈਣਗੇ।
6 ਜਨਵਰੀ 2021 ਨੂੰ, ਡੋਨਾਲਡ ਟਰੰਪ ਦੇ ਸਮਰਥਕਾਂ ਨੇ ਚੋਣ ਹਾਰ ਤੋਂ ਬਾਅਦ ਯੂਐਸ ਕੈਪੀਟਲ ਹਿੱਲ ‘ਤੇ ਹਮਲਾ ਕੀਤਾ। ਇਹ ਹਮਲਾ 1812 ਦੀ ਜੰਗ ਤੋਂ ਬਾਅਦ ਅਮਰੀਕੀ ਸੰਸਦ ‘ਤੇ ਸਭ ਤੋਂ ਵੱਡਾ ਹਮਲਾ ਸੀ।ਭੜਕੀ ਭੀੜ ਨੇ ਉੱਥੇ ਮੌਜੂਦ ਪੁਲਿਸ ‘ਤੇ ਹਮਲਾ ਕਰ ਦਿੱਤਾ। ਟਰੰਪ ਦੇ ਸਮਰਥਕ ਮੰਗ ਕਰ ਰਹੇ ਸਨ ਕਿ ਬਾਇਡਨ ਦੀ ਜਿੱਤ ਨੂੰ ਪ੍ਰਮਾਣਿਤ ਹੋਣ ਤੋਂ ਰੋਕਿਆ ਜਾਵੇ।