ਨਵੀਂ ਦਿੱਲੀ: ਡਿਫੈਂਸ ਸਟਾਫ ਦੇ ਸਾਬਕਾ ਮੁਖੀ ਮਰਹੂਮ ਬਿਪਿਨ ਰਾਵਤ ਦੇ ਭਰਾ ਕਰਨਲ (ਸੇਵਾਮੁਕਤ) ਵਿਜੈ ਰਾਵਤ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਉਤਰਾਖੰਡ ਤੋਂ ਚੋਣ ਲੜ ਸਕਦੇ ਹਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਵਿਜੇ ਰਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਝਦਾਰ ਅਤੇ ਭਵਿੱਖਵਾਦੀ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕੀਤੀ।
ਜ਼ਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਤੇ 13 ਹੋਰ ਵਿਅਕਤੀਆਂ ਦੀ ਤਾਮਿਲਨਾਡੂ ਦੇ ਕਨੂਰ ਵਿੱਚ 8 ਦਸੰਬਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ।