ਅਮਰੀਕਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

TeamGlobalPunjab
1 Min Read

ਕੈਲੀਫੋਰਨੀਆ : ਅਮਰੀਕਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁੱਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਨੌਜਵਾਨਾਂ ਦੀ ਪਛਾਣ 35 ਸਾਲਾ ਸੁਖਜੀਤ ਸਿੰਘ ਚੀਮਾਂ ਵਾਸੀ ਪਿੰਡ ਲਿੱਟਾਂ ਅਤੇ 25 ਸਾਲਾ ਬਲਜਿੰਦਰ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਨੌਜਵਾਨ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਖੇ ਆਪਣੇ ਘਰ ਜਾ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੀ ਕਾਰ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਪੁਲਿਸ ਮੁਤਾਬਕ ਤੇਜ ਰਫ਼ਤਾਰ ਟੋਇਟਾ ਪ੍ਰੀਅਸ ਕਾਰ, ਡਿੱਲ ਪਾਸੋ ਹਾਈਟਸ ਖੇਤਰ ਵਿੱਚ ਰਾਇਲੀ ਬੁਲੇਵਾਰਡ ‘ਤੇ ਪੂਰਬ ਵੱਲ ਆਈ-80 ਆਫ-ਰੈਂਪ ‘ਤੇ ਬੇਕਾਬੂ ਹੋਕੇ ਰੁੱਖਾਂ ‘ਚ ਜਾ ਵੱਜੀ ਅਤੇ ਕਾਰ ਪੂਰੀ ਤਰ੍ਹਾਂ ਖਤਮ ਹੋ ਗਈ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾੜੀ ਖ਼ਬਰ ਕਾਰਨ ਸੈਕਰਾਮੈਂਟੋ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ।

ਸੁਖਜੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ 2010 ‘ਚ ਅਮਰੀਕਾ ਗਿਆ ਸੀ, ਜਿੱਥੇ ਦੋ ਸਾਲ ਬਾਅਦ ਉਸ ਦਾ ਵਿਆਹ ਹੋ ਗਿਆ, ਹੁਣ ਉਸ ਦਾ 9 ਸਾਲ ਦਾ ਬੇਟਾ ਵੀ ਹੈ। ਉਨ੍ਹਾਂ ਦੱਸਿਆ ਕਿ ਸੁਖਜੀਤ ਨੇ 17-18 ਜਨਵਰੀ ਨੂੰ 12 ਸਾਲਾ ਬਾਅਦ ਪੰਜਾਬ ਵਿੱਚ ਆਪਣੇ ਘਰ ਆਉਣਾ ਸੀ ਪਰ ਬੀਤੀ ਸ਼ਾਮ ਉਨ੍ਹਾਂ ਪਤਾ ਲੱਗਿਆ ਕਿ ਕਾਰ ਹਾਦਸਾਗ੍ਰਸਤ ਹੋਣ ਕਰਕੇ ਸੁਖਜੀਤ ਦੀ ਮੌਤ ਹੋ ਗਈ ਹੈ।

Share This Article
Leave a Comment