ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦੇ ਗਲੇ ‘ਚ ਲੱਗੀ ਕਿਰਪਨ, ਗੰਭੀਰ ਜ਼ਖਮੀ

TeamGlobalPunjab
1 Min Read

ਪਟਨਾ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ ਦੇ ਗਲ ਵਿੱਚ ਕਿਰਪਾਨ ਲਗ ਗਈ ਹੈ। ਰਾਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪੀ.ਐਮ.ਸੀ.ਐਚ. ਲਿਜਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਗ੍ਰੰਥੀ ਰਾਜਿੰਦਰ ਸਿੰਘ ਆਪਣੇ ਘਰ ‘ਚ ਹੀ ਬਣੇ ਬਾਥਰੂਮ ‘ਚ ਗਏ ਤਾਂ ਇਸ ਦੌਰਾਨ ਉਨ੍ਹਾਂ ਦੇ ਗਲ ‘ਚ ਕਿਰਪਾਲ ਲੱਗ ਗਈ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਸਾਂਹ ਲੈਣ ‘ਚ ਪਰੇਸ਼ਾਨੀ ਹੋਣ ਲੱਗੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਪਰਿਵਾਰ ਗੁਰੂ ਗੋਬਿੰਦ ਸਿੰਘ ਹਸਪਤਾਲ ਲੈ ਕੇ ਪਹੁੰਚਿਆ , ਜਿਥੋਂ ਉਨ੍ਹਾਂ ਨੂੰ ਪੀ.ਐਮ.ਸੀ.ਐਚ ਰੈਫਰ ਕਰ ਦਿੱਤਾ ਗਿਆ।

ਇਸ ਸਬੰਧੀ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਡਾਕਟਰ ਅਲਖ ਪ੍ਰਸਾਦ ਦਾ ਕਹਿਣਾ ਕਿ ਕਿਰਪਾਨ ਲੱਗਣ ਕਾਰਨ ਮੁੱਖ ਗ੍ਰੰਥੀ ਰਾਜਿੰਦਰ ਸਿੰਘ ਦੀ ਹਾਲਤ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਵਧੀਆ ਇਲਾਜ ਲਈ ਪੀ.ਐਮ.ਸੀ.ਐਚ ਰੈਫਰ ਕਰ ਦਿੱਤਾ ਗਿਆ ਹੈ।

Share This Article
Leave a Comment