ਮੋਹਾਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ’ਤੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਲੋਕ ਹੁਣ ਖੁਸ਼ ਹਨ ਕਿ ਉਨ੍ਹਾਂ ਨੂੰ ਹੁਣ ਬਦਲਾਅ ਕਰਨ ਦਾ ਮੌਕਾ ਮਿਲੇਗਾ।
ਕੇਜਰੀਵਾਲ ਨੇ ਕਿਹਾ ਕਿ ਲੰਬੇ ਸਮੇਂ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਰਾਜ ਕੀਤਾ ਹੈ। ਇਨ੍ਹਾਂ ਦੋਹਾਂ ਨੇ ਸਾਂਝੇਦਾਰੀ ਦੇ ਨਾਲ ਪੰਜਾਬ ’ਤੇ ਰਾਜ ਕੀਤਾ, ਪਰ ਹੁਣ ਇਸ ਵਾਰ ਲੋਕਾਂ ਨੇ ਬਦਲਾਅ ਲਈ ਮਨ ਬਣਾ ਲਿਆ ਹੈ। ਹੁਣ ਲੋਕ ਇੱਕ ਮੌਕਾ ਇਸ ਵਾਰ ਆਮ ਆਦਮੀ ਪਾਰਟੀ ਨੂੰ ਦੇਣਗੇ।
ਆਪ ਦੇ 10 ਏਜੰਡੇ
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਮਾਡਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ।
ਸੁਨਹਿਰੇ ਪੰਜਾਬ ਦੀ ਸਿਰਜਣਾ ਲਈ ਕੇਜਰੀਵਾਲ ਨੇ ਪੇਸ਼ ਕੀਤਾ 10 ਨੁਕਤਿਆਂ ਵਾਲਾ ਪੰਜਾਬ ਮਾਡਲ pic.twitter.com/Dtmxsct85i
— AAP Punjab (@AAPPunjab) January 12, 2022
1. ਰੁਜ਼ਗਾਰ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਨਵਾਂ ਬਦਲਾਅ ਆਵੇਗਾ ਪੰਜਾਬ ‘ਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਜਿਸ ਤੋਂ ਬਾਅਦ ਜੋ ਵੀ ਨੌਜਵਾਨ ਪੰਜਾਬ ਛੱਡ ਕੈਨੇਡਾ ਗਏ ਹਨ ਉਹ ਆਉਣ ਵਾਲੇ 5 ਸਾਲਾਂ ਚ ਵਾਪਸ ਪੰਜਾਬ ਆਉਣਗੇ।
2. ਨਸ਼ਾ: ਆਮ ਆਦਮੀ ਪਾਰਟੀ ਵੱਲੋਂ ਨਸ਼ਾ ਮਾਫਿਆ ਅਤੇ ਨਸ਼ੇ ਮਾਫੀਆ ਨਾਲ ਮਿਲੀ ਭੂਗਤ ਨੂੰ ਖਤਮ ਕੀਤਾ ਜਾਵੇਗਾ।
3. ਕਾਨੂੰਨ ਵਿਵਸਥਾ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਨੂੰ ਕਾਇਮ ਕੀਤਾ ਜਾਵੇਗਾ। ਜਿਨ੍ਹੇ ਵੀ ਬੇਅਦਬੀ ਮਾਮਲੇ ਹਨ ਉਨ੍ਹਾਂ ਚ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।
4. ਭ੍ਰਿਸ਼ਟਾਚਾਰ ਮੁੁਕਤ ਪੰਜਾਬ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ਪੈਸੇ ਦੀ ਕਮੀ ਨਹੀਂ ਹੈ ਪਰ ਫਿਰ ਵੀ ਪੰਜਾਬ ’ਤੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਦਿੱਲੀ ਦੇ ਵਾਂਗ ਹੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾਵੇਗਾ।
5. ਸਿੱਖਿਆ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਸਿੱਖਿਆ ਖੇਤਰ ਨੂੰ ਸੁਧਾਰਿਆ ਜਾਵੇਗਾ।
6. ਸਿਹਤ ਸੁਵਿਧਾਵਾਂ: ਪੰਜਾਬ ਦੇ ਹਰ ਜ਼ਿਲ੍ਹੇ ਚ ਬਿਹਤਰੀਨ ਹਸਤਪਤਾਲ ਬਣਾਏ ਜਾਣਗੇ। ਲੋੜਵੰਦ ਲੋਕਾਂ ਦਾ ਮੁਫਤ ਇਲਾਜ਼ ਕੀਤਾ ਜਾਵੇਗਾ।
7. ਮਹਿਲਾ ਸ਼ਸ਼ਕਤੀਕਰਨ: ਕੇਜਰੀਵਾਲ ਨੇ ਕਿਹਾ ਕਿ ਪੰਜਾਬ ਚ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਣਗੇ।
8. ਖੇਤੀ: ਪੰਜਾਬ ਚ ਖੇਤੀ ਦੇ ਖਤੇਰ ‘ਚ ਹਰ ਇੱਕ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ। ਕਿਸਾਨ ਹਿੱਤ ’ਚ ਕੰਮ ਕੀਤਾ ਜਾਵੇਗਾ।
9. ਉਦਯੋਗ: ਪੰਜਾਬ ’ਚ ਉਦਯੋਗ ਵਧਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
10. ਬਿਜਲੀ: ਪੰਜਾਬ ‘ਚ ਬਿਜਲੀ ਉਤਪਾਦਨ ਦੇ ਬਾਵਜੁਦ ਵੀ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੂਰ ਕੀਤਾ ਜਾਵੇਗਾ।