ਅਫਸਾਨਾ ਦਾ ਵਿਆਹ ਰੋਕਣ ਲਈ ਅਦਾਲਤ ਪੁੱਜੀ ਸਾਜ ਦੀ ਸਾਬਕਾ ਪਤਨੀ!

TeamGlobalPunjab
1 Min Read

ਮੁਹਾਲੀ: ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਸਾਜ ਸ਼ਰਮਾ ਉਰਫ ਸਾਜ ਦਾ ਵਿਆਹ ਰੋਕਣ ਲਈ ਇੱਕ ਔਰਤ ਨੇ ਅਦਾਲਤ ਤੱਕ ਪਹੁੰਚ ਕੀਤੀ ਹੈ, ਜੋ ਖੁਦ ਨੂੰ ਸਾਜ ਦੀ ਸਾਬਕਾ ਪਤਨੀ ਦੱਸ ਰਹੀ ਹੈ। ਛੱਤੀਸਗੜ੍ਹ ਦੀ ਰਹਿਣ ਵਾਲੀ ਅਨੁਗ੍ਰਹ ਰੰਜਨ ਉਰਫ਼ ਅਨੂ ਸ਼ਰਮਾ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਵਿਆਹ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਅਨੂ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਅਫਸਾਨਾ ਦੇ ਮੰਗੇਤਰ ਸਾਜਨ ਸ਼ਰਮਾ ਨਾਲ ਹੋਇਆ ਸੀ। ਸਾਜ ਨੇ ਉਸ ਨੂੰ ਧੋਖੇ ਨਾਲ ਤਲਾਕ ਦੇ ਦਿੱਤਾ ਅਤੇ ਹੁਣ ਅਫਸਾਨਾ ਨਾਲ ਵਿਆਹ ਕਰਵਾ ਰਿਹਾ ਹੈ। ਅਨੂ ਨੇ ਦੱਸਿਆ ਕਿ ਉਸ ਨੂੰ ਹੁਣ ਪਤਾ ਲੱਗਿਆ ਹੈ ਕਿ ਸਾਜਨ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੈ। ਤਲਾਕ ਮਾਮਲੇ ‘ਚ ਸਾਜ ਨੇ ਗਲਤ ਪਤਾ ਦਿੱਤਾ ਸੀ ਤੇ ਉਸ ਨੂੰ ਕੋਈ ਸੰਮਨ ਨਹੀਂ ਮਿਲਿਆ ਅਤੇ ਉਹ ਪੇਸ਼ ਨਹੀਂ ਹੋਈ ਤੇ ਅਦਾਲਤ ਨੇ ਬਿਨਾਂ ਸੁਣਵਾਈ ਦੇ ਉਨ੍ਹਾਂ ਦਾ ਤਲਾਕ ਮਨਜ਼ੂਰ ਕਰ ਲਿਆ।

ਅਨੂ ਨੇ ਹੁਣ ਮੁਹਾਲੀ ਕੋਰਟ ਵਿਚ ਵਿਆਹ ਅਤੇ ਤਲਾਕ ਦੇ ਹੁਕਮਾਂ ‘ਤੇ ਰੋਕ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਅਤੇ ਵਿਆਹ ‘ਤੇ ਸਟੇਅ ਦੇ ਖਿਲਾਫ ਇੱਕ ਵੱਖਰਾ ਸਿਵਲ ਕੇਸ ਵੀ ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।

Share This Article
Leave a Comment