ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਐਲਾਨ ਦਿੱਤਾ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਸਾਰੇ ਉਮੀਦਵਾਰ ‘ਹਾਕੀ-ਬਾਲ’ ਨਿਸ਼ਾਨ ਹੇਠ ਚੋਣ ਲੜਨਗੇ।
ਜਿਥੇ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਅਲਾਟ ਹੋਇਆ ਹੈ, ਉਥੇ ਵਿਰੋਧੀ ਪਾਰਟੀਆਂ ਨੇ ਇਸ ‘ਤੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਕਿਹਾ, ‘ਹਾਕੀ ਦਾ ਕੈਪਟਨ ਕਾਂਗਰਸ ਨਾਲ ਚਲਿਆ ਗਿਆ ਤੇ ਹੁਣ ਕਾਂਗਰਸ ਦਾ ਕੈਪਟਨ ਹਾਕੀ ਖੇਡੇਗਾ। ਸਿਆਸਤ ਵੀ ਗਜ਼ਬ ਖੇਡ ਹੈ।’
ਹਾਕੀ ਦਾ ਕੈਪਟਨ ਕਾਂਗਰਸ ਨਾਲ ਚਲਾ ਗਿਆ ਤੇ ਹੁਣ ਕਾਂਗਰਸ ਦੇ ਕੈਪਟਨ ਨੂੰ ਹਾਕੀ ਖੇਡਣੀ ਪਊ !!!
ਸਿਆਸਤ ਵੀ ਗਜ਼ਬ ਦੀ ਖੇਡ ਹੈ!!! pic.twitter.com/ku9SZaouKe
— Dr Daljit S Cheema (@drcheemasad) January 10, 2022
ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਚੋਣ ਨਿਸ਼ਾਨ ‘ਖਿੱਦੋ ਖੂੰਡੀ’ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ।