ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਦੀ ਪਤਨੀ ਡਾ ਕਮਲਜੀਤ ਕੌਰ, ਪੁੱਤਰ ਨਵਜੀਤ ਸਿੰਘ ਤੇ ਨੂੰਹ ਸਿਮਰਨਧੀਰ ਕੌਰ ਇਨ੍ਹਾਂ ਤਿੰਨਾਂ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਸੈਂਪਲ ਪਾਜ਼ਿਟਿਵ ਆਏ ਹਨ । ਉਨ੍ਹਾਂ ਨੂੰ ਘਰ ਵਿੱਚ ਹੀ ‘ਇਕਾਂਤਵਾਸ’ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਵੀ ਆਪਣਾ ਟੈਸਟ ਕਰਵਾਇਆ ਹੈ । ਮੁੱਖ ਮੰਤਰੀ ਦੀ ਆਪਣੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੇ ਅੱਜ ਦੇ ਪ੍ਰੋਗਰਾਮ ਅਜੇ ਤੱਕ ਰੱਦ ਸਮਝੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਆਈ.ਏ.ਐਸ. ਅਤੇ ਕੁਝ ਹੋਰ ਅਧਿਕਾਰੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਗੱਲ ਮੁੱਖ ਮੰਤਰੀ ਨੇ ਉਸ ਦਿਨ ਵੀ ਕੀਤੀ ਸੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫ਼ੇਰੀ ’ਤੇ ਸਨ।