ਓਨਟਾਰੀਓ: ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਬੀਤੇ ਦਿਨੀਂ ਨਾਇਗਰਾ ਬਾਰਡਰ ਕਰਾਸਿੰਗ ਵਿਖੇ 28000 ਤੋਂ ਵੱਧ ਗੈਰ ਕਾਨੂੰਨੀ ਚਾਕੂ ਬਰਾਮਦ ਕੀਤੇ ਗਏ ਹਨ, ਇਹ ਚਾਕੂ ਇੱਕ ਟਰੱਕ ਟਰੇਲਰ ਰਾਹੀ ਲਿਆਂਦੇ ਜਾ ਰਹੇ ਸਨ ਜਿਨ੍ਹਾਂ ਦੀ ਕੀਮਤ $1,72,000 ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇੱਕ ਕਾਰੋਬਾਰੀ ਸਮੂਹ ਵਪਾਰਕ ਟਰੱਕ ਦੇ ਰੂਪ ਵਿੱਚ 28,000 ਤੋਂ ਵੱਧ ਦੇ ਲਗਭਗ ਗੈਰ-ਕਾਨੂੰਨੀ ਚਾਕੂ ਲਿਜਾ ਰਿਹਾ ਸੀ, ਜਿਸ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ.ਬੀ.ਐਸ.ਏ) ਵਲੋਂ ਕੁਈਨਸਟਨ-ਲੇਵਿਸਟਨ ਬਾਰਡਰ ਕਰਾਸਿੰਗ `ਤੇ ਜ਼ਬਤ ਕਰ ਲਿਆ ਗਿਆ ਹੈ। ਏਜੰਸੀ ਨੇ ਟਰੱਕ ਨੂੰ ਰੋਕ ਕੇ ਜਾਂਚ ਪੜਤਾਲ ਕੀਤੀ ਤੇ ਸਾਰਾ ਮਾਲ ਜ਼ਬਤ ਕਰ ਲਿਆ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਚਾਕੂ ਗੈਰ-ਦਸਤਾਵੇਜ਼ੀ ਸਨ ਅਤੇ ਉਹਨਾਂ ਚਾਕੂਆਂ ਨੂੰ ਸਵਿੱਚਬਲੇਡਾਂ ਵਜੋਂ ਵਿਭਾਗ ਨੇ ਜ਼ਬਤ ਕਰ ਲਿਆ ਹੈ।
ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਇਹ 5 ਜਨਵਰੀ, 2018 ਤੋਂ ਬਾਅਦ ਬਰਾਮਦ ਕੀਤਾ ਗਿਆ ਵੱਡੀ ਗਿਣਤੀ ਵਿਚ 28,000 ਹਜ਼ਾਰ ਦੇ ਕਰੀਬ ਗੈਰ ਦਸਤਾਵੇਜ਼ੀ ਸਮਾਨ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਏ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਆਉਣ ਵਾਲੀਆਂ ਚੀਜ਼ਬਾਰੇ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਹੋਈਆਂ ਹਨ। ਇਹ ਉਹ ਚਾਕੂ ਸਨ, ਜੋ ਗੁੱਟ ਦੇ ਝਟਕੇ ਨਾਲ ਖੋਲ੍ਹੇ ਜਾ ਸਕਦੇ ਹਨ ਅਤੇ ਦੇਸ਼ ਵਿਚ ਬੈਨ ਹਨ।