ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿਖੇ 26 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਨੌਜਵਾਨ ਅਮਰਜੀਤ ਸਿੰਘ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ।
ਮਿਲੀ ਜਾਣਕਾਰੀ ਅਮਰਜੀਤ ਚਾਰ ਸਾਲ ਪਹਿਲਾ ਕੈਨੇਡਾ ਪੜਾਈ ਕਰਨ ਲਈ ਆਇਆ ਸੀ ਤੇ ਅਗਲੇ ਸਾਲ ਉਸ ਨੇ ਪੱਕਾ ਹੋ ਜਾਣਾ ਸੀ।
ਪੰਜਾਬ ਦੇ ਪਿੰਡ ਸੂਰਘੁਰੀ ਜ਼ਿਲ੍ਹਾ ਫਰੀਦਕੋਟ ਰਹਿੰਦੇ ਅਮਰਜੀਤ ਦੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਭਾਰਤ ਵਿੱਚ ਲਿਆਉਣ ‘ਚ ਮਦਦ ਕੀਤੀ ਜਾਵੇ।
ਇਸ ਤੋਂ ਇਲਾਵਾ ਕੈਨੇਡਾ ਰਹਿੰਦੇ ਅਮਰਜੀਤ ਦੇ ਦੋਸਤਾਂ ਨੇ gofundme ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾ ਸਕੇ।