ਸ੍ਰੀ ਮੁਕਤਸਰ ਸਾਹਿਬ: ਲਗਭਗ ਇੱਕ ਸਾਲ ਤੋਂ ਵੀ ਜ਼ਿਆਦਾ ਲੰਬੇ ਸਮੇਂ ਤੱਕ ਦਿੱਲੀ ਦੇ ਬਾਰਡਰਾ ‘ਤੇ ਚੱਲੇ ਕਿਸਾਨੀ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਅਤੇ ਕਿਸਾਨਾਂ ਨੇ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਗੈਰ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਬਾਰਡਰ ਤੇ ਡੱਟੇ ਰਹੇ।
ਇਸ ਕਿਸਾਨੀ ਮੋਰਚੇ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਕਈ ਕਿਸਾਨ ਵੀ ਸ਼ਹੀਦ ਹੋਏ ਅਤੇ ਇਸੇ ਤਰ੍ਹਾਂ ਹੀ ਇੱਕ ਮ੍ਰਿਤਕ ਕਿਸਾਨ ਦਰਬਾਰਾ ਸਿੰਘ ਵੀ ਪਿੰਡ ਚੱਕ ਬਾਜਾ ਮਰਾੜ ਤੋਂ ਸ਼ਹੀਦ ਹੋਏ ਸਨ, ਉਸ ਸ਼ਹੀਦ ਕਿਸਾਨ ਦੇ ਪੋਤਰੇ ਜਗਦੀਸ਼ ਸਿੰਘ ਨੂੰ ਮਾਨਯੋਗ ਪੰਜਾਬ ਸਰਕਾਰ ਵੱਲੋਂ ਅਤੇ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਦੀਆ ਅਣਥੱਕ ਕੋਸ਼ਿਸ਼ਾ ਸਦਕਾ ਖੇਤੀਬਾੜੀ ਵਿਭਾਗ ਪੰਜਾਬ ਵਿੱਚ ਸਰਕਾਰੀ ਨੌਕਰੀ ਮਿਲ ਗਈ ਹੈ।
ਜਗਦੀਸ਼ ਸਿੰਘ ਨੂੰ ਜਿਵੇ ਹੀ ਵਿਭਾਗ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਹੋਇਆ ਤਾਂ ਉਹ ਸਿੱਧਾ ਆਪਣੇ ਪਰਿਵਾਰਕ ਮੈਂਬਰਾ ਨੂੰ ਨਾਲ ਲੈ ਕੇ ਹਨੀ ਫੱਤਣਵਾਲਾ ਦੇ ਗ੍ਰਹਿ ਨਿਵਾਸ ਵਿਖੇ ਧੰਨਵਾਦ ਕਰਨ ਲਈ ਪੁੱਜਿਆ। ਜਗਦੀਸ਼ ਸਿੰਘ ਨੇ ਦੱਸਿਆ ਇਹ ਨੌਕਰੀ ਅਤੇ ਆਪਣੇ ਦਾਦਾ ਜੀ ਦੀ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਣ ਤੇ ਪੰਜ ਲੱਖ ਦਾ ਮੁਆਵਜ਼ਾ ਹਨੀ ਫੱਤਣਵਾਲਾ ਦੀ ਬਦੌਲਤ ਮਿਲਿਆ ਹੈ।