ਚੰਡੀਗੜ੍ਹ : ਕੋਰੋਨਾ ਦੀ ਲਾਗ ਹੁਣ ਸਕੂਲਾਂ ਤਕ ਪਹੁੰਚ ਗਈ ਹੈ। ਇਕ ਵਾਰ ਫਿਰ ਚੰਡੀਗੜ੍ਹ ‘ਚ ਸੂਕਲ ਬੰਦ ਕੀਤੇ ਜਾ ਰਹੇ ਹਨ। ਸ਼ਹਿਰ ਵਿਚ ਇਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਅਤੇ ਇਕ ਸਰਕਾਰੀ ਸਕੂਲ ਦਾ ਅਧਿਆਪਕ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 20 ਦਸੰਬਰ ਤੋਂ 9 ਜਨਵਰੀ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ।
ਦੱਸ ਦਈਏ ਕਿ ਆਮ ਤੌਰ ‘ਤੇ ਦਸੰਬਰ ‘ਚ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਸਨ ਪਰ ਇਸ ਵਾਰ ਕੋਰੋਨਾ ਮਹਾਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਸਕੂਲਾਂ ‘ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਪਹਿਲਾਂ ਇਹ ਛੁੱਟੀਆਂ 27 ਦਸੰਬਰ ਤੋਂ 5 ਜਨਵਰੀ ਤੱਕ ਹੋਣੀਆਂ ਸਨ। ਪਰ ਹੁਣ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪਹਿਲਾਂ ਹੀ ਛੁੱਟੀਆਂ ਕਰਨ ਦਾ ਫੈਸਲਾ ਲਿਆ ਹੈ।ਵਿਭਾਗੀ ਮਾਹਿਰਾਂ ਦੀ ਮੰਨੀਏ ਤਾਂ ਸਕੂਲ 9 ਜਨਵਰੀ ਤਕ ਬੰਦ ਰਹਿਣਗੇ, ਲੋੜ ਪੈਣ ‘ਤੇ ਛੁੱਟੀਆਂ ਵੀ ਹੋਣਗੀਆਂ।