ਪੱਕਾ ਮੋਰਚਾ ਲਗਾ ਕੇ ਬੈਠੇ ਠੇਕਾ ਮੁਲਾਜ਼ਮਾਂ ਨੇ ਪਰਿਵਾਰਾਂ ਸਣੇ ਕੜਾਕੇ ਦੀ ਠੰਢ ‘ਚ ਹਾਈਵੇਅ ‘ਤੇ ਕੱਟੀ ਰਾਤ

TeamGlobalPunjab
1 Min Read

ਖੰਨਾ: ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਖੰਨਾ ਸ਼ਹਿਰ ‘ਚ ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ ਦੀਆਂ 11 ਜਥੇਬੰਦੀਆਂ ਵਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਮੁਲਾਜ਼ਮ ਆਪਣੇ ਪਰਿਵਾਰਾਂ ਸਣੇ ਧਰਨੇ ‘ਚ ਸ਼ਾਮਲ ਹਨ। ਔਰਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਬੀਤੇ ਦਿਨ 11 ਵਜੇ ਤੋਂ ਹੁਣ ਤੱਕ ਹਾਈਵੇਅ ‘ਤੇ ਹੀ ਬੈਠੀਆਂ ਹਨ ਤੇ ਉਹਨਾਂ ਨੇ ਰਾਤ ਵੀ ਸੀਤ ਲਹਿਰ ਵਿੱਚ ਸੜਕ ‘ਤੇ ਹੀ ਕੱਟੀ।

ਉੱਥੇ ਹੀ ਅੱਜ ਵੱਖ-ਵੱਖ ਜਥਬੰਦੀਆਂ ਸਮੇਤ ਅਕਾਲੀ ਦਲ ਦੇ ਖੰਨਾ ਤੋਂ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਆਪਣੇ ਸਾਥੀਆਂ ਸਣੇ ਧਰਨਾਕਾਰੀਆਂ ਲਈ ਚਾਹ-ਬਰੈਡ ਦਾ ਲੰਗਰ ਲੈ ਕੇ ਪੁੱਜੇ।

 

ਨੈਸ਼ਨਲ ਹਾਈਵੇ ‘ਤੇ ਧਰਨਾ ਲਗਾ ਕੇ ਬੈਠੇ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਦੋਂ ਤੱਕ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।

 

Share This Article
Leave a Comment