ਨਿਊਜ਼ ਡੈਸਕ: ‘ਸਪਾਈਡਰਮੈਨ ਨੋ ਵੇਅ ਹੋਮ’ ਫਿਲਮ ਨੇ ਪਹਿਲੇ ਹੀ ਦਿਨ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਫ਼ਿਲਮ Avengers ਤੋਂ ਬਾਅਦ ਦੂਸਰੀ ਵੱਡੀ ਫਿਲਮ ਨਿਕਲ ਕੇ ਸਾਹਮਣੇ ਆਈ ਹੈ। ਫ਼ਿਲਮ ਰਿਲੀਜ਼ ਹੁੰਦੇ ਹੀ ਇਹ ਹਰ ਇੱਕ ਦੀ ਜ਼ੁਬਾਨ ‘ਤੇ ਸੀ। ਦੇਸ਼ ਅਤੇ ਵਿਦੇਸ਼ਾਂ ਦੇ ਹਰ ਕੋਨੇ ਵਿੱਚ ਇਸ ਫ਼ਿਲਮ ਨੂੰ ਦੇਖਣ ਦਾ ਕ੍ਰੇਜ਼ ਲੋਕਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ। ਫਿਲਮ ਨੇ ਪਹਿਲੇ ਦਿਨ ਲਗਭਗ 35 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਇੰਨਾ ਹੀ ਨਹੀਂ ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਹੀ 16 ਤੋਂ 17 ਕਰੋੜ ਦੀ ਹੋਈ। ਇਸ ਤਰ੍ਹਾਂ ਸਪਾਈਡਰਮੈਨ ਨੋ ਵੇਅ ਹੋਮ ਨੇ ਭਾਰਤੀ ਬਾਕਸ ਆਫਿਸ ‘ਤੇ ਤੂਫਾਨ ਲਿਆ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਅਕਸ਼ੈ ਕੁਮਾਰ ਤੇ ਕੈਟਰੀਨਾ ਕੈਫ ਦੀ ਸੂਰਿਆਵੰਸ਼ੀ ਨੇ ਫਿਲਮ ਦੇ ਪਹਿਲੇ ਦਿਨ 26 ਕਰੋੜ ਦੀ ਕਮਾਈ ਕੀਤੀ ਸੀ।
#SpidermanNoWayHome Is Outstanding On Day One https://t.co/oXso1lK0Xk
— Box Office India (@Box_Off_India) December 17, 2021
ਉੱਥੇ ਹੀ ਮਾਰਵਲ ਸਟੂਡੀਓ ਦੀ ਫ਼ਿਲਮ ਸਪਾਈਡਰਮੈਨ ਦੀ ਸਿਰਫ਼ ਪਹਿਲੇ ਦਿਨ ਐਡਵਾਂਸ ਬੁਕਿੰਗ ਹੀ 17 ਕਰੋੜ ਰੁਪਏ ਹੈ, ਜਦਕਿ ਵੀਕਐਂਡ ਤੱਕ ਇਸ ਦੀ ਐਡਵਾਂਸ ਬੁਕਿੰਗ ਦਾ ਅੰਕੜਾ 35 ਕਰੋੜ ਪਾਰ ਹੋ ਚੁੱਕਿਆ ਹੈ। ਇਸ ਫ਼ਿਲਮ ਨੂੰ ਲੈ ਕੇ ਮੁੰਬਈ, ਦਿੱਲੀ, ਪੁਣੇ, ਕੋਲਕਾਤਾ, ਨੋਇਡਾ, ਗੁੜਗਾਓਂ ਅਤੇ ਚੰਡੀਗੜ੍ਹ ਤੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਆਸਾਰ ਹਨ।