ਚੀਨ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ ‘ਛਿਛੋਰੇ’

TeamGlobalPunjab
1 Min Read

ਮੁੰਬਈ: ਬਾਲੀਵੁੱਡ ਅਦਾਕਾਰ ਦੇ ਦੇਹਾਂਤ ਨੂੰ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਅਦਾਕਾਰ ਦੀ ਫਿਲਮ ਛਿਛੋਰੇ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਸਫਲ ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਸੀ, ਜੋ ਕਿ ਹੁਣ ਚੀਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਅਦਾਕਾਰ ਦੀ ਫਿਲਮ ‘ਛਿਛੋਰੇ’ 7 ਜਨਵਰੀ 2022 ਨੂੰ ਚੀਨ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਨਿਤੇਸ਼ ਤਿਵਾੜੀ ਦੀ ਪਿਛਲੀ ਫਿਲਮ ‘ਦੰਗਲ’ (2017) ਨੂੰ ਵੀ ਚੀਨ ਵਿੱਚ ਭਰਵਾਂ ਹੁੰਗਾਰਾ ਮਿਲਿਆ ਸੀ। ਕਾਮੇਡੀ-ਡਰਾਮੇ ਨਾਲ ਭਰਪੂਰ ਇਸ ਫਿਲਮ ਨੂੰ ਚੀਨ ਦੇ ਸੌ ਤੋਂ ਵੱਧ ਸ਼ਹਿਰ ’ਚ 1100 ਸਕਰੀਨਾਂ ’ਤੇ ਰਿਲੀਜ਼ ਕੀਤਾ ਜਾਵੇਗਾ।

ਇਸ ਫਿਲਮ ਦਾ ਮੁੱਖ ਕਿਰਦਾਰ ਅਨਿਰੁੱਧ (ਸੁਸ਼ਾਂਤ ਸਿੰਘ ਰਾਜਪੂਤ) ਮੌਜੂਦਾ ਹਾਲਾਤ ਦੇ ਮੱਦੇਨਜ਼ਰ ਆਪਣੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਬਿਆਨ ਕਰਦਾ ਹੈ, ਜਿਸ ਵਿੱਚ ਉਸ ਨੂੰ ਤੇ ਉਸ ਦੇ ਦੋਸਤਾਂ ਨੂੰ ‘ਲੂਜ਼ਰਜ਼’ ਦਾ ਨਾਮ ਦਿੱਤਾ ਗਿਆ ਸੀ। ਫਿਲਮ ਵਿੱਚ ਸ਼ਰਧਾ ਕਪੂਰ, ਵਰੁਣ ਸ਼ਰਮਾ, ਤਾਹਿਰ ਰਾਜ ਭਸੀਨ, ਪ੍ਰਤੀਕ ਬੱਬਰ, ਤੁਸ਼ਾਰ ਪਾਂਡੇ, ਨਵੀਨ ਪੋਲੀਸ਼ੈੱਟੀ ਤੇ ਸ਼ਾਹਰਸ਼ ਕੁਮਾਰ ਸ਼ੁਕਲਾ ਨੇ ਵੀ ਕੰਮ ਕੀਤਾ ਹੈ। ਇਸ ਫਿਲਮ ਸਾਜਿਦ ਨਾਡਿਆਡਵਾਲਾ ਵੱਲੋਂ ‘ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ’ ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਗਈ ਹੈ।

Share this Article
Leave a comment