ਲੰਡਨ: ਵਿਸ਼ਵ ਭਰ ਵਿੱਚ ਹੁਣ ਓਮੀਕ੍ਰੋਨ ਦੀ ਚਿੰਤਾ ਹੋਰ ਵੱਧ ਗਈ ਹੈ। ਬ੍ਰਿਟੇਨ ਵਿੱਚ ਓਮਿਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇੱਕ ਅਭਿਲਾਸ਼ੀ ਕੋਵਿਡ ਬੂਸਟਰ ਸ਼ਾਟ ਪ੍ਰੋਗਰਾਮ ਸ਼ੁਰੂ ਕੀਤਾ ਹੈ।
ਇੱਕ ਨਵੇਂ ਮਾਡਲਿੰਗ ਅਧਿਐਨ ਅਨੁਸਾਰ, ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਯੂ. ਕੇ. ਵਿੱਚ ਅਪ੍ਰੈਲ 2022 ਦੇ ਅੰਤ ਤੱਕ 24,700 ਤੋਂ 74,800 ਮੌਤਾਂ ਦਾ ਕਾਰਨ ਬਣ ਸਕਦਾ ਹੈ। ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਖੋਜਕਰਤਾਵਾਂ ਨੇ ਇਸ ਵੈਰੀਐਂਟ ਨੂੰ ਚਿੰਤਾ ਕਰਾਰ ਦਿੱਤਾ ਹੈ, ਜਿਸ ਦੀ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਪਛਾਣ ਕੀਤੀ ਗਈ ਸੀ। ਬ੍ਰਿਟੇਨ ਦੇ ਪੀ. ਐੱਮ. ਨੇ ਕਿਹਾ ਕਿ ਸਾਨੂੰ ਸਭ ਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਓਮੀਕ੍ਰੋਨ ਬਹੁਤ ਹਲਕਾ ਸੰਕਰਮਣ ਹੈ।