ਨਿਊਯਾਰਕ : ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਗੈਸ ਸਟੇਸ਼ਨ ਮਾਲਕ ਦਾ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਸਵੇਰੇ ਲਗਭਗ 10 ਵਜੇ ਜਾਰਜੀਆ ਦੇ ਬੁਏਨਾ ਵਿਸਟਾ ਰੋਡ ‘ਤੇ ਸਥਿਤ ਇੱਕ ਬੈਂਕ ਵਿੱਚ ਵਾਪਰੀ।
45 ਸਾਲਾ ਭਾਰਤੀ ਮੂਲ ਦੇ ਅਮਿਤ ਕੁਮਾਰ ਜਾਰਜੀਆ ਦੇ ਪੂਰਬੀ ਕੋਲੰਬਸ ‘ਚ ਸਥਿਤ ਇੱਕ ਗੈਸ ਸਟੇਸ਼ਨ ਦਾ ਮਾਲਕ ਹੈ। ਦਰਅਸਲ ਅਮਿਤ ਕੁਮਾਰ ਆਪਣੇ ਗੈਸ ਸਟੇਸ਼ਨ ਦੀ ਹਫ਼ਤੇ ਭਰ ਦੀ ਕਮਾਈ ਬੈਂਕ ਵਿੱਚ ਜਮਾ ਕਰਾਉਣ ਗਿਆ ਸੀ। ਉਸੇ ਦੌਰਾਨ ਲੁਟੇਰਿਆਂ ਨੇ ਉਸ ਨੂੰ ਲੁੱਟਣ ਲਈ ਉਸ ‘ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਅਮਿਤ ਕੁਮਾਰ ਪਟੇਲ ਦੀ ਮੌਤ ਹੋ ਗਈ। ਅਮਿਤ ਪਟੇਲ ਆਪਣੇ ਪਿੱਛੇ ਪਤਨੀ ਅਤੇ ਬੇਟੀ ਨੂੰ ਛੱਡ ਗਏ ਹਨ।
ਉਥੇ ਹੀ ਪੁਲਿਸ ਦਾ ਮੰਨਣਾ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਪਟੇਲ ਨੂੰ ਨਿਸ਼ਾਨਾ ਬਣਾ ਕੇ ਦਿੱਤਾ ਗਿਆ ਹੈ।