ਪੰਜਾਬੀ ਰਿਲੀਜ਼ ਫਿਲਮ “ਜਮਰੌਦ” ਦੇ ਨਿਰਦੇਸ਼ਕ ਨਵਤੇਜ ਸੰਧੂ ਨਾਲ ਫਰਿਜ਼ਨੋ ਵਿਖੇ ਰੂਬਰੂ

TeamGlobalPunjab
2 Min Read
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਪੰਜਾਬੀ ਫਿਲਮ ਨਿਰਦੇਸ਼ਕ ਨਵਤੇਜ ਸੰਧੂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਜਿੱਥੇ ਨਵਤੇਜ ਸੰਧੂ ਦੁਆਰਾ ਡਾਇਰੈਕਟ ਕੀਤੀ ਨਵੀਂ ਰਿਲੀਜ਼ ਫਿਲਮ “ਜਮਰੌਦ” ਬਾਰੇ ਗੱਲਬਾਤ ਹੋਈ ਅਤੇ ਉਸ ਦੇ ਟ੍ਰੇਲਰ ਅਤੇ ਕੁਝ ਦ੍ਰਿਸ਼ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਫਿਲਮ ਵਿੱਚ ਸਰਦਾਰ ਸੋਹੀ, ਅਸ਼ੋਕ ਟਾਗਰੀ, ਕੁਲਜਿੰਦਰ ਸਿੱਧੂ, ਆਸ਼ੀਸ਼ ਦੁੱਗਲ, ਜਤਿੰਦਰ ਕੌਰ, ਗੁਰਿੰਦਰ ਮੱਕਣਾ, ਜੋਤ ਗਰੇਵਾਲ, ਜੋਤ ਅਰੋੜਾ ਆਦਿਕ ਕਲਾਕਾਰਾਂ ਨੇ ਭੂਮਿਕਾ ਨਿਭਾਈ ਹੈ। ਜਦ ਕਿ ਕਹਾਣੀਕਾਰ ਵਰਿਆਮ ਸੰਧੂ ਹਨ।
ਇਹ ਫਿਲਮ ਪੰਜਾਬ ਦੀ ਮਿੱਟੀ ਦਾ ਮੋਹ, ਆਰਥਿਕਤਾ, ਰਾਜਨੀਤੀ ਅਤੇ  ਨਵੀਂ ਪੀੜੀ ਦੇ ਬੇਵੱਸ ਹੋ ਵਿਦੇਸ਼ੀ ਰੁਝਾਨ ਨੂੰ ਬਹੁਤ ਹੀ ਸਫਲਤਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵਤੇਜ ਸੰਧੂ ਦੁਆਰਾ ਕਈ ਹੋਰ ਫਿਲਮਾਂ ਦਾ ਨਿਰਮਾਣ ਵੀ ਬਤੌਰ ਨਿਰਦੇਸ਼ਨ ਕੀਤਾ ਗਿਆ ਹੈ। ਪੰਜਾਬੀ ਫਿਲਮ ਜਗਤ ਵਿੱਚਆਪਣੀਆਂ ਸੇਵਾਵਾ ਨਿਭਾਉਣ ਕਰਕੇ ਨਿਰਦੇਸ਼ਕ ਨਵਤੇਜ ਸੰਧੂ, ਕੈਲੇਫੋਰਨੀਆਂ ਦੇ ਸਥਾਨਿਕ ਅਦਾਕਾਰ ਅਸ਼ੋਕ ਟਾਗਰੀ ਅਤੇ ਨਿਰਦੇਸ਼ਕ ਹੈਰੀ ਬਰਾੜ ਨੂੰ ਫਰਿਜ਼ਨੋ ਦੀਆਂ ਪ੍ਰਮੁੱਖ ਸਖਸੀਅਤਾਂ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਇਕ ਸਮੇਂ ਗੱਲਬਾਤ ਕਰਨ ਵਾਲੇ ਬੁਲਾਰਿਆਂ ਵਿੱਚ ਨਵਤੇਜ ਸੰਧੂ, ਅਦਾਕਾਰ ਅਸ਼ੋਕ ਟਾਗਰੀ, ਅਦਾਕਾਰ ਮੀਤ ਮਲਕੀਅਤ, ਅਦਾਕਾਰ ਬੱਲੂ ਸਿੰਘ, ਗਾਇਕਾ ਜੋਤ ਰਣਜੀਤ ਕੌਰ, ਧਰਮਵੀਰ ਥਾਂਦੀ, ਪਰਮਜੀਤ ਬੌਬੀ ਢਿੱਲੋ, ਹੈਰੀ ਬਰਾੜ ਅਤੇ ਹੋਰਨਾ ਨੇ ਵਿਚਾਰ ਸਾਂਝੇ ਕਰਦੇ ਹੋਏ ਸਮੁੱਚੇ ਭਾਈਚਾਰੇ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ।  ਇਸ ਇਕ ਸੰਗੀਤਕ ਮਹਿਫਲ ਦਾ ਆਗਾਜ਼ ਵੀ ਕੀਤਾ ਗਿਆ ਸੀ। ਜਿਸ ਵਿੱਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਰਾਜੇਸ਼ ਰਾਜੂ, ਰੀਆ ਸ਼ਰਮਾ ਅਤੇ ਅਵਤਾਰ ਗਰੇਵਾਲ ਨੇ ਆਪਣੇ ਗੀਤਾ ਨਾਲ ਮਹੌਲ ਨੂੰ ਰੰਗੀਨ ਬਣਾਇਆ।  ਅੰਤ ਪੰਜਾਬ, ਪੰਜਾਬੀਅਤ ਅਤੇ ਵਿਰਸੇ ਦੀਆਂ ਯਾਦਾ ਸਮੇਟਦੀ ਇਹ ਵਿਸ਼ੇਸ਼ ਰੂਬਰੂ ਮਿਲਣੀ ਯਾਦਗਾਰੀ ਹੋ ਨਿਬੜੀ।
Share This Article
Leave a Comment