ਓਨਟਾਰੀਓ : ਓਨਟਾਰੀਓ ਵਿੱਚ ਇੱਕ ਗੱਡੀ ਵੱਲੋਂ 10 ਰਾਹਗੀਰਾਂ ਤੇ ਇੱਕ ਹੋਰ ਗੱਡੀ ਨੂੰ ਟੱਕਰ ਮਾਰੇ ਜਾਣ ਤੋਂ ਬਾਅਦ ਅੱਠ ਸਾਲਾ ਬੱਚੀ ਦੀ ਮੌਤ ਹੋ ਗਈ। ਲੰਡਨ ਪੁਲਿਸ ਸਰਵਿਸ ਨੇ ਦੱਸਿਆ ਕਿ ਐਮਰਜੰਸੀ ਅਮਲੇ ਨੂੰ ਸ਼ਾਮੀਂ 6:45 ਉੱਤੇ ਇਸ ਹਾਦਸੇ ਦਾ ਪਤਾ ਲੱਗਿਆ ਤੇ ਉਹ ਫੌਰਨ ਵੰਡਰਲੈਂਡ ਰੋਡ ਦੇ ਪੱਛਮ ਵੱਲ ਰਿਵਰਸਾਈਡ ਡਰਾਈਵ ਉੱਤੇ ਘਟਨਾ ਵਾਲੀ ਥਾਂ ਉੱਤੇ ਪਹੁੰਚੇ।
ਬੁੱਧਵਾਰ ਨੂੰ ਦਿੱਤੀ ਗਈ ਅਪਡੇਟ ਵਿੱਚ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਸਾਲ ਤੋਂ 40 ਸਾਲ ਦੀ ਉਮਰ ਦੀਆਂ 10 ਮਹਿਲਾ ਰਾਹਗੀਰ ਜ਼ਖ਼ਮੀ ਹੋਈਆਂ।ਅੱਠ ਸਾਲਾ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ,,,ਪੁਲਿਸ ਨੇ ਇਹ ਵੀ ਦੱਸਿਆ ਕਿ ਇੱਕ ਬਾਲਗ ਤੇ ਚਾਰ ਬੱਚੇ ਅਜੇ ਹਸਪਤਾਲ ਵਿੱਚ ਹੀ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਹੈ ਤੇ ਇੱਕ ਹੋਰ ਬੱਚੇ ਦੀ ਹਾਲਤ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਦੋ ਬੱਚਿਆਂ ਤੇ ਇੱਕ ਟੀਨੇਜਰ ਨੂੰ ਮਾਮੂਲੀ ਜ਼ਖ਼ਮਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।