ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਕਬੂਲ ਕਰਦਿਆਂ ਅੱਧੀ ਰਾਤ ਨੂੰ ਟਵੀਟ ਕੀਤਾ। ਉਨ੍ਹਾਂ ਨੇ ਸਸਤੇ ਰੇਤੇ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ, ਸੁਖਬੀਰ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਵਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਆਪਣੀ ਨਿਰਾਸ਼ਾ ਨੂੰ ਦਰਸਾਉਂਦੇ ਹੋਏ ਕਾਂਗਰਸ ਵਿਰੁੱਧ ਗੈਰ-ਜਿੰਮੇਵਾਰ ਬਿਆਨਬਾਜ਼ੀ ਕਰਕੇ ਜ਼ਹਿਰ ਉਗਲਣਾ ਬੰਦ ਕਰਨ।
CM @CharanjitChanni dares SAD Chief Sukhbir Badal to desist from spitting venom by making irresponsible utterances against Congress, which speaks volumes of his frustration in wake of growing popularity of Congress in ensuing assembly polls.
(1/2) pic.twitter.com/DkK9y2OyG1
— CMO Punjab (@CMOPb) November 26, 2021
ਮੁੱਖ ਮੰਤਰੀ ਚੰਨੀ ਨੇ ਇੱਕ ਹੋਰ ਟਵੀਟ ਕਰਦਿਆਂ ਸੁਖਬੀਰ ਬਾਦਲ ਨੂੰ ਰੇਤ ਅਤੇ ਬਜਰੀ ਦੇ ਸਸਤੇ ਰੇਟਾਂ ‘ਤੇ ਸਬੰਧੀ ਨੋਟੀਫ਼ਿਕੇਸ਼ਨ ਨੂੰ ਲੈ ਕੇ ਝੂਠ ਬੋਲਣ ‘ਤੇ ਚੁੱਪ ਕਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੌੜੇ ਸਵਾਰਥਾਂ ਲਈ ਜਨਤਾ ਨੂੰ ਗੁੰਮਰਾਹ ਕਰਨ ਦੇ ਇਕੋ ਉਦੇਸ਼ ਨਾਲ ਸਿਆਸੀ ਤੌਰ ‘ਤੇ ਪ੍ਰੇਰਿਤ ਬਿਆਨ ਦੇਣ ਤੋਂ ਪਹਿਲਾਂ ਸਰਕਾਰੀ ਰਿਕਾਰਡ ਦੀ ਬਿਹਤਰ ਜਾਂਚ ਅਤੇ ਤਸਦੀਕ ਕਰ ਲੈਣੀ ਚਾਹੀਦੀ ਹੈ ।
Silencing him for lying that Govt has not yet issued notification on cheaper rates of Sand & gravel CM Channi asked him to better check & verify official records before making politically motivated statements with a sole motive to mislead public for narrow vested interests
(2/2)
— CMO Punjab (@CMOPb) November 26, 2021