ਲੰਦਨ : ਪੱਛਮੀ ਲੰਦਨ ਵਿਖੇ ਇਕ ਸੜਕ ’ਤੇ 16 ਸਾਲਾ ਬ੍ਰਿਟਿਸ਼ ਸਿੱਖ ਰਿਸ਼ਮੀਤ ਸਿੰਘ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸਕਾਟਲੈਂਡ ਯਾਰਡ ਪੁਲਿਸ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਬੁੱਧਵਾਰ ਰਾਤ ਸਾਊਥ ਹਾਲ ਦੇ ਰਾਲੇਹ ਰੋਡ ਤੋਂ ਇਸ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਲੰਦਨ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਨਾਲ ਮੌਕੇ ’ਤੇ ਪੁੱਜੀ।
ਪੁਲਿਸ ਨੇ ਦੱਸਿਆ ਕਿ ਪੈਰਾਮੈਡਿਕਸ ਵਲੋਂ ਰਿਸ਼ਮੀਤ ਸਿੰਘ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ, ਪਰ ਇਸ ਦੇ ਬਾਵਜੂਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਹਾਲੇ ਤੱਕ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਉਨ੍ਹਾਂ ਵਲੋਂ ਜਾਂਚ ਜਾਰੀ ਹੈ।
ਉਥੇ ਹੀ ਰਿਪੋਰਟ ਮੁਤਾਬਕ ਰਿਸ਼ਮੀਤ ਦੇ ਦੋਸਤਾਂ ਨੂੰ ਸ਼ੱਕ ਹੈ ਕਿ ਬਦਮਾਸ਼ਾਂ ਨੇ ਨਕਲੀ ਗੁਚੀ ਬੈਗ ਲੁੱਟਣ ਲਈ ਉਸ ’ਤੇ ਹਮਲਾ ਕੀਤਾ ਹੋਵੇਗਾ, ਜੋ ਉਹ ਹਮੇਸ਼ਾ ਆਪਣੇ ਕੋਲ ਰੱਖਦਾ ਸੀ।
ਜਾਣਕਾਰੀ ਮੁਤਾਬਕ ਰਿਸ਼ਮੀਤ ’ਤੇ ਜਿਸ ਜਗ੍ਹਾ ਹਮਲਾ ਹੋਇਆ, ਉਥੇ ਨੇੜੇ ਹੀ ਉਹ ਆਪਣੀ ਦਿਵਿਆਂਗ ਮਾਂ ਨਾਲ ਰਹਿੰਦਾ ਸੀ ਤੇ ਘਰ ਦੇ ਖ਼ਰਚ ਲਈ ਉਹ ਇਕ ਦੁਕਾਨ ’ਤੇ ਪਾਰਟ-ਟਾਈਮ ਕੰਮ ਕਰਦਾ ਸੀ। ਰਿਸ਼ਮੀਤ ਸਿੰਘ ਦੀ ਮਾਤਾ ਦੀ ਸਹਾਇਤਾ ਲਈ GoFundMe ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।
A murder investigation is under way after a male, believed aged 16, died following a stabbing in Raleigh Rd #Southall #Hounslow last night.
Anyone with info is asked to call 101 quote CAD7200/24Nov.
Read more 👇https://t.co/0GRHEvcYus
— Metropolitan Police (@metpoliceuk) November 25, 2021