ਓਨਟਾਰੀਓ: ਰੀਓਪਨਿੰਗ ਓਨਟਾਰੀਓ ਐਕਟ ਤਹਿਤ ਫੋਰਡ ਸਰਕਾਰ ਨੇ ਐਮਰਜੰਸੀ ਆਰਡਰਜ਼ ਵਿੱਚ ਮਾਰਚ 2022 ਤੱਕ ਦਾ ਵਾਧਾ ਕਰ ਦਿੱਤਾ ਹੈ। ਇਹ ਐਮਰਜੰਸੀ ਆਰਡਰਜ਼ ਪਹਿਲੀ ਦਸੰਬਰ ਨੂੰ ਐਕਸਪਾਇਰ ਹੋਣ ਜਾ ਰਹੇ ਸਨ।
ਕੁਈਨਜ਼ ਪਾਰਕ ਵਿਖੇ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਵੱਲੋਂ ਪਾਸ ਕੀਤੇ ਗਏ ਇੱਕ ਮਤੇ ਤੋਂ ਬਾਅਦ ਇਨ੍ਹਾਂ ਹੁਕਮਾਂ ਵਿੱਚ ਵਾਧਾ ਕੀਤਾ ਗਿਆ। ਇਸ ਮਤੇ ਦੇ ਪਾਸ ਹੋਣ ਨਾਲ ਫੋਰਡ ਸਰਕਾਰ ਨੂੰ 28 ਮਾਰਚ ਤੱਕ ਇਨ੍ਹਾਂ ਹੁਕਮਾਂ ਵਿੱਚ ਵਾਧਾ ਕਰਨ ਦੀ ਪਾਵਰ ਮਿਲ ਗਈ ਹੈ। ਜੋਨਜ਼ ਦੇ ਤਰਜ਼ਮਾਨ ਨੇ ਦੱਸਿਆ ਕਿ ਐਮਰਜੰਸੀ ਪਾਵਰਜ਼ ਵਿੱਚ ਵਾਧੇ ਨਾਲ ਸਰਕਾਰ ਨੂੰ ਕੋਵਿਡ-19 ਸਬੰਧੀ ਸਾਰੀਆਂ ਰਹਿੰਦੀਆਂ ਪਾਬੰਦੀਆਂ ਮਾਰਚ ਤੱਕ ਹਟਾਉਣ ਦਾ ਅਖ਼ਤਿਆਰ ਮਿਲ ਗਿਆ ਹੈ। ਆਰ ਓ ਏ ਵਿੱਚ ਵਾਧੇ ਤੋਂ ਬਿਨਾਂ ਪਬਲਿਕ ਹੈਲਥ ਮਾਪਦੰਡ ਪਹਿਲੀ ਦਸੰਬਰ ਤੋਂ ਹੀ ਖ਼ਤਮ ਹੋ ਜਾਣੇ ਸਨ। ਰੀਓਪਨਿੰਗ ਐਕਟ ਤਹਿਤ ਇਸ ਸਮੇਂ 28 ਆਰਡਰਜ਼ ਪ੍ਰਭਾਵੀ ਹਨ, ਇਨ੍ਹਾਂ ਵਿੱਚ ਵੈਕਸੀਨੇਸ਼ਨ ਦਾ ਸਬੂਤ ਵਿਖਾਉਣਾ ਵੀ ਇੱਕ ਹੈ।