ਮੋਗਾ : ਬਾਘਾ ਪੁਰਾਣਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਡਾ ਐਲਾਨ ਕੀਤਾ।
ਆਪਣੇ ਸੰਬੋਧਨ ਦੌਰਾਨ ਸਿੱਧੂ ਨੇ ਕਿਹਾ ਕਿ ‘ਜੇਕਰ ਐਸ. ਟੀ. ਐਫ. ਦੀ ਰਿਪੋਰਟ ਨਾ ਖੁੱਲ੍ਹੀ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ਼ ਦੇ ਇੰਤਜ਼ਾਰ ਵਿਚ ਹਨ।’
ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ “ਹਾਈਕੋਰਟ ਦੀਆਂ ਹਦਾਇਤਾਂ ਹਨ ਕਿ ਬੇਅਦਬੀ ਦੀ ਰਿਪੋਰਟ ਖੋਲ੍ਹੀ ਜਾਵੇ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਹਦਾਇਤਾਂ ਮਿਲਣ ਤੋਂ ਬਾਅਦ ਵੀ ਆਖਿਰ ਕਿਉਂ ਨਹੀਂ ਐਸ. ਟੀ. ਐਫ. ਦੀ ਰਿਪੋਰਟ ਖੋਲ੍ਹੀ ਜਾ ਰਹੀ। ਐਸ. ਟੀ. ਐਫ. ਦੀ ਰਿਪੋਰਟ ਖੋਲ੍ਹੋ ਅਤੇ ਦੋਸ਼ੀਆਂ ਨੂੰ ਅੰਦਰ ਦਿਓ। ਮੈਂ ਐਲਾਨ ਕਰਦਾ ਹਾਂ ਜੇਕਰ ਰਿਪੋਰਟ ਨਾ ਖੁੱਲ੍ਹੀ ਤਾਂ ਸਿੱਧੂ ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਕੇ ਮਰਨ ਵਰਤ ‘ਤੇ ਬੈਠੇਗਾ।”