ਮੁੰਬਈ: ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੇ ਤੀਜੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਹਨ। ਕੁਝ ਦਿਨ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਆਮਿਰ ਖਾਨ ਤੀਜਾ ਵਿਆਹ ਕਰਵਾਉਣ ਜਾ ਰਹੇ ਹਨ। ਦੱਸਿਆ ਜਾ ਰਿਹਾ ਸੀ ਕਿ ਫਿਲਮ ਲਾਲ ਸਿੰਘ ਚੱਢਾ ਦੇ ਆਉਣ ਤੋਂ ਬਾਅਦ ਆਮਿਰ ਖ਼ਾਨ ਤੀਜਾ ਵਿਆਹ ਕਰਵਾਉਣਗੇ। ਹੁਣ ਇਸ ਮਾਮਲੇ ‘ਤੇ ਆਮਿਰ ਖਾਨ ਦੇ ਇੱਕ ਕਰੀਬੀ ਨੇ ਪੂਰੀ ਸੱਚਾਈ ਦੱਸੀ ਹੈ।
ਆਮਿਰ ਖਾਨ ਨੇ ਪਹਿਲਾ ਵਿਆਹ ਅਦਾਕਾਰਾ ਰੀਨਾ ਦੱਤ ਨਾਲ ਕਰਵਾਇਆ ਸੀ ਫਿਰ ਆਮਿਰ ਨੇ ਆਪਣੀ ਜ਼ਿੰਦਗੀ ਕਿਰਨ ਰਾਓ ਨਾਲ ਬਿਤਾਉਣ ਦਾ ਫ਼ੈਸਲਾ ਕੀਤਾ ਸੀ। ਪਰ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ ਪਿਛਲੇ ਦਿਨੀਂ ਅਚਾਨਕ ਆਪਣੇ ਤਲਾਕ ਦਾ ਐਲਾਨ ਕਰਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ। ਦੋਵਾਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ, ‘ਹੁਣ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਹੁਣ ਅਸੀਂ ਇਕ ਪਤੀ-ਪਤਨੀ ਵਜੋਂ ਨਹੀਂ ਬਲਕਿ ਕੋ-ਪੇਰੈਂਟਸ ਅਤੇ ਇੱਕ ਦੂਜੇ ਦੇ ਪਰਿਵਾਰ ਵਜੋਂ ਰਹਾਂਗੇ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ ਤੇ ਹੁਣ ਅਸੀਂ ਵੱਖ ਚੁੱਕੇ ਹਾਂ।’
ਉਥੇ ਹੀ ਕਿਰਨ ਰਾਓ ਤੇ ਆਮਿਰ ਖ਼ਾਨ ਤੇ ਦੇ ਤਲਾਕ ਦੀ ਵਜ੍ਹਾ ਅਦਾਕਾਰਾ ਸਨਾ ਸ਼ੇਖ ਨੂੰ ਮੰਨਿਆ ਜਾ ਰਿਹਾ ਹੈ। ਹੁਣ ਕੁਝ ਦਿਨਾਂ ਪਹਿਲਾਂ ਹੀ ਖ਼ਬਰਾਂ ਆਈਆਂ ਹਨ ਕਿ ਆਮਿਰ ਜਲਦ ਹੀ ਆਪਣੇ ਤੀਜੇ ਵਿਆਹ ਦਾ ਐਲਾਨ ਕਰ ਸਕਦੇ ਹਨ। ਜਿਸ ‘ਤੇ ਆਮਿਰ ਖਾਨ ਦੇ ਇਕ ਕਰੀਬੀ ਨੇ ਪ੍ਰਤੀਕਿਰਿਆਂ ਦਿੰਦਿਆਂ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਦਾਅਵੇ ਝੂਠੇ ਹਨ ਤੇ ਅਜਿਹਾ ਕੁਝ ਵੀ ਨਹੀਂ ਹੋਣ ਵਾਲਾ।