ਸਿੰਘੂ ਬਾਰਡਰ ’ਤੇ ਪੰਜਾਬ ਦੇ ਕਿਸਾਨ ਦੀ ਰੁੱਖ ਨਾਲ ਲਟਕਦੀ ਮਿਲੀ ਮ੍ਰਿਤਕ ਦੇਹ

TeamGlobalPunjab
1 Min Read

ਸੋਨੀਪਤ: ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਖੇਤੀ ਕਾਨੂੰਨ ਵਿਰੋਧੀ ਧਰਨੇ ਵਿਚ ਇੱਕ ਪ੍ਰਦਰਸ਼ਨਕਾਰੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਰੋਹ ਦੇ ਪਿੰਡ ਰੁੜਕੀ ਦੀ ਟਰਾਲੀ ਵੀ ਕਾਫੀ ਸਮੇਂ ਤੋਂ ਕੁੰਡਲੀ ਬਾਰਡਰ ’ਤੇ ਸੀ। ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਰੁੜਕੀ ਪਿੰਡ ਦਾ ਰਹਿਣ ਵਾਲਾ 45 ਸਾਲਾ ਗੁਰਪ੍ਰੀਤ ਸਿੰਘ ਵੀ ਇੱਥੇ ਹੀ ਸੀ। ਦੀਵਾਲੀ ਤੋਂ ਪਹਿਲਾਂ ਉਸ ਦੀ ਟਰਾਲੀ ਦੇ ਹੋਰ ਸਾਥੀ ਪੰਜਾਬ ਚਲੇ ਗਏ ਸੀ। ਉਹ ਅਪਣੀ ਟਰਾਲੀ ’ਤੇ ਇਕੱਲਾ ਹੀ ਰਹਿ ਰਿਹਾ ਸੀ।

ਬੁੱਧਵਾਰ ਸਵੇਰੇ ਲੋਕਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਹੁਡਾ ਸੈਕਟਰ ਵਿਚ ਅੰਸਲ ਸੁਸ਼ਾਂਤ ਸਿਟੀ ਤੋਂ ਅੱਗੇ ਨਾਂਗਲ ਰੋਡ ’ਤੇ ਪਾਰਕਰ ਮਾਲ ਦੇ ਕੋਲ ਇੱਕ ਨਿੰਮ ਦੇ ਰੁੱਖ ’ਤੇ ਰੱਸੀ ’ਤੇ ਲਟਕੀ ਹੋਈ ਹੈ। ਲੋਕਾਂ ਨੇ ਇਸ ਦੀ ਸੂਚਨਾ ਕੁੰਡਲੀ ਥਾਣਾ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਲਾਸ਼ ਨੂੰ ਉਤਰਵਾ ਕੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਰੂਪ ‘ਚ ਹੋਈ। ਉਹ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਨਾਲ ਜੁੜਿਆ ਸੀ। ਉਸ ਦੇ ਪ੍ਰਧਾਨ ਜਗਜੀਤ ਸਿੰਘ ਢੱਕੇਵਾਲ ਹਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ।

Share This Article
Leave a Comment