ਨਿਊਜ਼ ਡੈਸਕ: ਹਾਲ ਹੀ ‘ਚ ਇਕ ਵਾਰ ਫਿਰ ਸਲਮਾਨ ਖਾਨ ਉਸ ਸਮੇਂ ਗੁੱਸੇ ‘ਚ ਆ ਗਏ ਜਦੋਂ ਇਕ ਪ੍ਰਸ਼ੰਸਕ ਨੇ ਉਨ੍ਹਾਂ ਨਾਲ ਜ਼ਬਰਦਸਤੀ ਸੈਲਫੀ ਲੈਣੀ ਚਾਹੀ। ਇਕ ਪ੍ਰਸ਼ੰਸਕ ਸਲਮਾਨ ਖਾਨ ਨਾਲ ਸੈਲ਼ਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਗੁੱਸੇ ‘ਚ ਸਲਮਾਨ ਖਾਨ ਨੇ ਉਸ ਨੂੰ ਅੱਗੇ ਵਧਣ ਲਈ ਕਿਹਾ ਪਰ ਉਹ ਨਹੀਂ ਮੰਨੇ। ਸਲਮਾਨ ਖਾਨ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
https://www.instagram.com/p/CV-j8e8K8CL/?utm_source=ig_embed&utm_campaign=embed_video_watch_again
ਇਹ ਵੀਡੀਓ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ‘ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖਾਨ ਆਪਣੀ ਕਾਰ ਦੇ ਕੋਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਆਸ-ਪਾਸ ਲੋਕ ਮੌਜੂਦ ਹਨ। ਇਸ ਦੌਰਾਨ ਸਲਮਾਨ ਦਾ ਰਵੱਈਆ ਦੇਖਣ ਯੋਗ ਹੈ।