ਵਾਸ਼ਿੰਗਟਨ : ਫੋਰਟ ਸਮਿਥ ਸਿਟੀ ਪੁਲਿਸ ਮੁਖੀ ਡੈਨੀ ਬੇਕਰ ਨੇ ਦੱਸਿਆ ਕਿ ਅਰਕੰਸਾਸ ’ਚ ਚਾਕੂਬਾਜ਼ੀ ਦੀ ਘਟਨਾ ’ਚ ਤਿੰਨ ਲੋਕ ਮਾਰੇ ਗਏ ਹਨ। ਇਕ ਵਿਅਕਤੀ ਪੱਥਰ ਨਾਲ ਆਪਣੇ 15 ਸਾਲਾ ਪੁੱਤਰ ਦੇ ਸਿਰ ਤੇ ਚਿਹਰੇ ’ਤੇ ਹਮਲੇ ਕਰ ਰਿਹਾ ਸੀ। ਜਦੋਂ ਪੁਲਿਸ ਅਧਿਕਾਰੀ ਨੇ ਰੋਕਣ ਦੀ ਕੋਸ਼ਿਸ਼ ਤਾਂ ਉਸ ਵਿਅਕਤੀ ਨੇ ਅਧਿਕਾਰੀ ‘ਤੇ ਹਮਲਾ ਕਰ ਦਿਤਾ। ਇਸ ਤੋਂ ਬਾਅਦ ਅਧਿਕਾਰੀ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ ਜਿਸ ’ਚ ਉਸ ਦੀ ਮੌਤ ਹੋ ਗਈ। ਹਸਪਤਾਲ ’ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਨੇੜੇ ਹੀ ਇਕ ਮਕਾਨ ’ਚ 42 ਸਾਲਾ ਔਰਤ ਦੀ ਲਾਸ਼ ਮਿਲੀ, ਜਿਸ ਦੀ ਵੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਸੀ।ਬੇਕਰ ਨੇ ਕਿਹਾ ਕਿ ਜਿਸ ਅਧਿਕਾਰੀ ਨੇ ਗੋਲੀ ਚਲਾਈ ਉਸ ਨੂੰ ਅਦਾਇਗੀ ਪ੍ਰਬੰਧਕੀ ਛੁੱਟੀ ‘ਤੇ ਰੱਖਿਆ ਜਾਵੇਗਾ ਜਦੋਂ ਤੱਕ ਰਾਜ ਪੁਲਿਸ ਜਾਂਚ ਕਰੇਗੀ।