ਚੰਡੀਗੜ੍ਹ : ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸਿਧਾਰਥ ਚਟੋਪਾਧਿਆਏ, ਆਈਪੀਐਸ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਐਡੀਸ਼ਨਲ ਚਾਰਜ ਦਿੱਤਾ ਹੈ। ਚਟੋਪਾਧਿਆਏ ਇਸ ਸਮੇਂ ਡੀ.ਜੀ.ਪੀ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਜੋਂ ਤਾਇਨਾਤ ਹਨ।
ਸਿਧਾਰਥ ਚਟੋਪਾਧਿਆਏ ਨੂੰ ਬੀ.ਕੇ.ਉੱਪਲ, ਆਈਪੀਐਸ, ਮੁੱਖ ਡਾਇਰੈਕਟਰ, ਪੰਜਾਬ ਵਿਜੀਲੈਂਸ ਬਿਊਰੋ ਦੇ ਛੁੱਟੀ ‘ਤੇ ਜਾਣ ਕਾਰਨ ਇਹ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।