ਲਖੀਮਪੁਰ : ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪੁੱਤਰ ਆਸ਼ੀਸ਼ ਵੱਲੋਂ ਪੁਲਿਸ ਅੱਗੇ ਪੇਸ਼ ਹੋਣ ਪਿੱਛੋਂ ਮੌਨ ਵਰਤ ’ਤੇ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਵਰਤ ਤੋੜ ਦਿੱਤਾ ਹੈ।
ਪੱਤਰਕਾਰ ਰਮਨ ਕਸ਼ਯਪ ਦੀ ਬੇਟੀ ਦੇ ਹੱਥੋਂ ਸਿੱਧੂ ਨੂੰ ਦੁੱਧ ਪੀ ਕੇ ਆਪਣਾ ਵਰਤ ਤੋੜਿਆ। ਸਿੱਧੂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਸੀ।ਇਸ ਤੋਂ ਬਾਅਦ ਉਹ ਧੌਰਹਰਾ ਲਈ ਰਵਾਨਾ ਹੋਏ।
ਦਸ ਦਈਏ ਕਿ ਸਿੱਧੂ 2 ਵਜ ਕੇ 10 ਮਿੰਟ ’ਤੇ ਲਖੀਮਪੁਰ ਪਹੁੰਚੇ ਸਨ। ਨਛੱਤਰ ਸਿੰਘ ਦੇ ਬੇਟੇ ਜਗਦੀਪ ਸਿੰਘ ਤੋਂ ਪਰਿਵਾਰ ਦਾ ਹਾਲ ਜਾਣਿਆ। ਪਰਿਵਾਰ ਦੇ ਲੋਕਾਂ ਨਾਲ ਘਟਨਾ ’ਤੇ ਚਰਚਾ ਕੀਤੀ ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਸੀ ਕਿ ਯੂਪੀ ਸਰਕਾਰ ਮਾਮਲੇ ’ਚ ਢਿੱਲ ਵਰਤ ਰਹੀ ਹੈ। ਕਿਸਾਨਾਂ ’ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਹਾਲਾਤ ਬਹੁਤ ਗੰਭੀਰ ਹੋ ਗਏ ਹਨ।
ਕਸ਼ਯਪ ਦੀ ਬੇਟੀ ਨੇ ਵਿਜੇਂਦਰ ਸਿੰਗਲਾ ਅਤੇ ਰਾਜਕੁਮਾਰ ਚੱਬੇਵਾਲ ਨੂੰ ਜੂਸ ਪਿਲਾਇਆ ।