ਸਰੀ : ਕੈਨੇਡਾ ‘ਚ ਚੱਲ ਰਹੀ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਲਗਾਤਾਰ ਇੱਕ ਦੂਜੇ ਦਾ ਕਤਲ ਕਰ ਰਹੇ ਹਨ। ਤਾਜ਼ਾ ਵਾਪਰੀ ਘਟਨਾ ਸਰੀ ਦੀ ਹੈ ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਨੌਜਵਾਨ ਦੀ ਪਛਾਣ 28 ਸਾਲ ਦੇ ਸ਼ਰਨਬੀਰ ਸਿੰਘ ਸੋਮਲ ਵਜੋਂ ਕੀਤੀ ਗਈ ਹੈ ਜਿਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ‘ਚ ਗੋਲੀ ਮਾਰੀ ਗਈ। ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 120A ਸਟ੍ਰੀਟ ਅਤੇ 80 ਐਵੇਨਿਊ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ।
— IHIT (@HomicideTeam) October 7, 2021
ਪੈਰਾਮੈਡਿਕਸ ਨੇ ਉਸ ਨੂੰ ਮੁਢਲੀ ਸਹਾਇਤਾ ਦਿੰਦਿਆਂ ਹਸਪਤਾਲ ਲਿਜਾਣ ਦਾ ਯਤਨ ਕੀਤਾ ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ। ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਦੇ ਡੈਸ਼ਕੈਮ ‘ਚ ਇਸ ਘਟਨਾ ਸਬੰਧੀ ਵੀਡੀਓ ਰਿਕਾਰਡ ਹੋਈ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।
SURREY: IHIT News Release pic.twitter.com/0Ydp3tkt2D
— IHIT (@HomicideTeam) October 7, 2021
ਇਸ ਤੋਂ ਪਹਿਲਾਂ ਸਤੰਬਰ ‘ਚ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਅਮਨ ਮੰਜ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।