ਕੈਪਟਨ ਨੇ ਕਾਂਗਰਸ ਹਾਈਕਮਾਨ ਨੂੰ ‌‌ਮੁੜ ਲਗਾਏ ਰਗੜੇ ; ਸਾਰੀ ਪਾਰਟੀ ‘ਤੇ ਸਿੱਧੂ ਦੀ ਕਾਮੇਡੀ ਭਾਰੀ : ਕੈਪਟਨ

TeamGlobalPunjab
2 Min Read

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤੇਵਰ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਹਨ। ਆਪਣੇ ਖਿਲਾਫ ਆਏ ਹਰੇਕ ਬਿਆਨ ‘ਤੇ ਉਹ ਕਾਂਗਰਸੀ ਆਗੂਆਂ ਨੂੰ ਕਰੜੇ ਹੱਥੀਂ ਲੈ ਰਹੇ ਹਨ ਅਤੇ ਨਾਲ ਹੀ ਹਾਈਕਮਾਨ ਨੂੰ ਵੀ ਭੰਡਣ ਤੋਂ ਪਿੱਛੇ ਨਹੀਂ ਹਟ ਰਹੇ।

ਕੈਪਟਨ ਨੇ ਸ਼ਨੀਵਾਰ ਨੂੰ ਕੁਝ ਸੀਨੀਅਰ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਨੇਤਾਵਾਂ ਵਲੋਂ ਆਪਣੀ ਬਦ-ਇੰਤਜ਼ਾਮੀ ਨੂੰ ਛੁਪਾਉਣ ਲਈ ਸਪਸ਼ਟ ਝੂਠ ਬੋਲਿਆ ਜਾ ਰਿਹਾ ਹੈ।

 

ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਤੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਵਲੋਂ ਸਾਂਝੇ ਕੀਤੇ ਗਏ ਬਿਆਨ ਨੂੰ ਉਨ੍ਹਾਂ ਬੇਕਾਰ ਦੱਸਿਆ। ਉਨ੍ਹਾਂ ਤੰਜ਼ ਕੱਸਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਕਹਿ ਰਹੇ ਸਨ ਕਿ ਪੰਜਾਬ ਦੇ 43 ਵਿਧਾਇਕਾਂ ਨੇ ਮੇਰੇ ਖਿਲਾਫ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖੀ । ਅੱਜ ਰਣਦੀਪ ਸੁਰਜੇਵਾਲਾ ਕਹਿ ਰਹੇ ਹਨ ਕਿ 78 ਕਾਂਗਰਸੀ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖੀ। ਹੁਣ ਕੱਲ੍ਹ ਇਹ ਕਹਿਣਗੇ ਕਿ 117 ਵਿਧਾਇਕਾਂ ਨੇ ਮੇਰੇ ਖਿਲਾਫ ਚਿੱਠੀ ਲਿਖੀ ਸੀ।

ਸੁਰਜੇਵਾਲਾ ਦੇ ਬਿਆਨ ਅਤੇ ਆਪਣੇ ਖ਼ਿਲਾਫ਼ ਭਰੋਸੇ ਦੀ ਕਮੀ ਪ੍ਰਗਟ ਕਰਨ ਵਾਲੇ ਇਕ ਕਥਿਤ ਪੱਤਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ਼ਲਤੀਆਂ ਦੀ ਕਾਮੇਡੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਪੂਰੀ ਪਾਰਟੀ ਨਵਜੋਤ ਸਿੰਘ ਸਿੱਧੂ ਦੀ ਮਜਾਕਿਆ ਥਿਏਟ੍ਰਿਕਸ ਦੀ ਭਾਵਨਾ ਨਾਲ ਪ੍ਰਭਾਵਿਤ ਹੋ ਗਈ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਥਿਤੀ ਇਹ ਹੈ ਕਿ ਉਹ ਆਪਣੇ ਝੂਠ ਦਾ ਠੀਕ ਨਾਲ ਸੰਤੁਲਨ ਵੀ ਨਹੀਂ ਕਰ ਸਕਦੀ। ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਪਾਰਟੀ ਦੇ ਕੰਮਕਾਜ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ।

Share This Article
Leave a Comment