ਕਾਂਗਰਸ ਪਾਰਟੀ ‘ਚ ਰਹਿੰਦਿਆਂ ਕਾਂਗੜ ਨੂੰ ਝਰੀਟ ਤੱਕ ਨਹੀਂ ਆਈ, ਉਹ ਝੂਠ ਨਾਂ ਬੋਲਣ: ਮਲੂਕਾ

TeamGlobalPunjab
4 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਆਖਿਆ ਕਿ ਉਹ ਇਹ ਝੂਠ ਨਾਂ ਬੋਲਣ ਕਿ ਕਾਂਗਰਸ ਪਾਰਟੀ ਦੀ ਸੇਵਾ ਦੌਰਾਨ ਉਹਨਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ ਹੋ ਗਿਆ ਅਤੇ ਕਿਹਾ ਕਿ ਕਾਂਗਰਸ ਦੀ ਸਰਗਰਮੀ ਨਾਲ ਸੇਵਾ ਕਰਨ ਵੇਲੇ ਕਾਂਗਰਸ ਪਰਿਵਾਰ ਦੇ ਇਕ ਵੀ ਜੀਅ ਨੂੰ ਝਰੀਟ ਤੱਕ ਨਹੀਂ ਆਈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਜਿਸਨੇ ਮਾਲ ਤੇ ਬਿਜਲੀ ਮੰਤਰੀ ਹੁੰਦਿਆਂ ਰੱਜ ਕੇ ਭ੍ਰਿਸ਼ਟਾਚਾਰ ਕੀਤਾ, ਉਹ ਸੂਬੇ ਦੇ ਵਜ਼ਾਰਤ ਵਿਚੋਂ ਬਾਹਰ ਹੋਣ ਤੋਂ ਬਾਅਦ ਸਮਾਜ ਦੀ ਸੇਵਾ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਬਲਬੀਰ ਸਿੱਧੂ ਨਾਲ ਰਲ ਕੇ ਮਗਰ ਮੱਛ ਦੇ ਹੰਝੂ ਵਹਾਉਣ ਦੇ ਕਾਂਗੜ ਨੂੰ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਣਾਈ ਫਾਈਲ ਦੇ ਵੇਰਵੇ ਪੜ੍ਹਨੇ ਚਾਹੀਦੇ ਹਨ। ਇਸ ਫਾਈਨ ‘ਚ ਉਹਨਾਂ ਵੱਲੋਂ ਮਾਲ ਵਿਭਾਗ ਵਿਚ ਸਾਰੀਆਂ ਪੋਸਟਾਂ ਕਿਵੇਂ ਵੇਚੀਆਂ ਗਈਆਂ ਤੇ ਕਿਵੇਂ ਉਹ ਹਰ ਮਹੀਨੇ ਰਜਿਸਟਰੀਆਂ ਦਾ ਸਾਰਾ ਰਿਕਾਰਡ ਚੰਡੀਗੜ੍ਹ ਸੱਦੇ ਸਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅਫਸਰ ਗੈਰ ਕਾਨੂੰਨੀ ਕਮਾਈ ਵਿਚੋਂ ਉਹਨਾਂ ਦਾ ਹਿੱਸਾ ਉਹਨਾਂ ਨੂੰ ਦੇਣ। ਉਹਨਾਂ ਕਿਹਾ ਕਿ ਜਿਸ ਤਰੀਕੇ ਤੁਸੀਂ ਲੋਕਾਂ ਦੀ ਸੇਵਾ ਕੀਤੀ, ਇਹ ਗੱਲ ਫਾਈਲ ਵਿਚ ਦਰਜ ਹੈ ਹੈ ਕਿ ਤੁਹਾਡੇ ਦਾਅਵੇ ਅਨੁਸਾਰ ਰਾਤ 1 ਵਜੇ ਫੋਨ ਸੁਦਨ ਦੀ ਥਾਂ ਤੁਸੀਂ 10 ਵਜੇ ਹੀ ਧੁੱਤ ਹੁੰਦੇ ਸਨ ਤੇ ਤੁਹਾਡੇ ਸੁਰੱਖਿਆ ਅਫਸਰ ਫੜ੍ਹ ਕੇ ਤੁਹਾਨੂੰ ਸੁਆਉਂਦੇ ਸਨ।

ਕਾਂਗੜ ਨੂੰ ਆਲੇ ਦੁਆਲੇ ਦੀ ਜ਼ਮੀਨੀ ਹਕੀਕਤ ਵੇਖਣ ਦੀ ਗੱਲ ਕਰਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਕੀ ਇਹ ਸੱਚ ਨਹੀਂ ਕਿ ਜਦੋਂ ਤੁਹਾਨੂੰ ਵਜ਼ਾਰਤ ਵਿਚੋਂ ਬਾਹਰ ਕੱਢਿਆ ਗਿਆ ਤਾਂ ਰਾਮਪੁਰਾ ਫੂਲ ਦੇ ਆਲੇ ਦੇ ਪਿੰਡਾਂ ਤੇ ਕਸਬਿਆਂ ਵਿਚ ਲੋਕਾਂ ਨੇ ਮਠਿਆਈਆਂ ਵੰਡੀਆਂ। ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਭਰੋਸਾ ਨਹੀਂ ਤਾਂ ਤੁਸੀਂ ਸੋਸ਼ਲ ਮੀਡੀਆ ’ਤੇ ਆਪ ਚੈਕ ਕਰ ਸਕਦੇ ਹੋ। ਅਕਾਲੀ ਆਗੂ ਨੇ ਕਾਂਗੜ ’ਤੇ ਇਸ ਲਈ ਵੀ ਹਮਲਾ ਕੀਤਾ ਤੇ ਪੁੱਛਿਆ ਕਿ ਕਿਸ ਹੱਕ ਨਾਲ ਉਹ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਤੁਹਾਡੇ ਕੋਲ ਸਰਕਾਰ ਵਿਚ ਹੁੰਦਿਆਂ ਜਾਂ ਰਾਮਪੁਰਾ ਫੂਲ ਵਿਚ ਲੋਕਾਂ ਵਾਸਤੇ ਕੀਤੀ ਇਕ ਵੀ ਪ੍ਰਾਪਤੀ ਦੱਸਣ ਨੂੰ ਨਹੀਂ ਹੈ। ਵੁਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਾਂਗੜ ਨੇ ਰਾਮਪੁਰਾ ਫੂਲ ਟਰੱਕ ਯੂਨੀਅਨ ’ਤੇ ਕਬਜ਼ਾ ਕੀਤਾ ਤੇ ਟਰੱਕ ਅਪਰੇਟਰਾਂ ’ਤੇ ਕੀਮਤਾਂ ਮੜ੍ਹ ਦਿੱਤੀਆਂ ਤੇ ਸਾਰੀਆਂ ਮਿਉਂਸਪਲ ਤੇ ਪੰਚਾਇਤ ਸੀਟਾਂ ਵੀ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਦਿੱਤੀਆਂ।

ਸਰਦਾਰ ਮਲੁਕਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗੜ ਜੋ ਸੱਤਾ ਦੀ ਲਾਲਸਾ ਲਈ ਆਪਣੀ ਵਫਾਦਾਰੀ ਬਦਲਣ ਲਈ ਮੰਨੇ ਜਾਂਦੇ ਹਨ, ਉਹ ਇਸ ਕਿਸਮ ਦੀਆਂ ਘਟੀਆ ਹਰਕਤਾਂ ਨਾਲ ਲੋਕਾਂ ਨੂੰ ਮੁਰਖ ਨਹੀਂ ਬਣਾ ਸਕਦੇ। ਉਹਨਾਂ ਨੇ ਸਾਬਕਾ ਮੰਤਰੀ ਨੂੰ ਕਿਹਾ ਕਿ ਉਹ ਦੱਸਣ ਕਿ ਜ਼ਮੀਨੀ ਪੱਧਰ ਤੋਂ ਉਠ ਕੇ ਇੰਨੀ ਧਨ ਦੌਲਤ ਕਿਵੇਂ ਇਕੱਠੀ ਕੀਤੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਦੋ ਸਾਲ ਵਿਚ ਤਿਆਰ ਹੋ ਗਿਆ ਸੀ ਪਰ ਤੁਹਾਡਾ ਘਰ ਪਿਛਲੇ 5 ਸਾਲਾਂ ਤੋਂ ਬਣ ਹੀ ਰਿਹਾ ਹੈ।

ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕਾਂਗਰਸ ਦੇ ਇਸ ਦਾਅਵੇ ਦਾ ਖੰਡਨ ਕੀਤਾ ਕਿ ਉਹਨਾਂ ਬਿਜਲੀ ਵਿਭਾਗ ਵਿਚ 4200 ਲੋਕਾਂ ਨੂੰ ਰੋਜ਼ਗਾਰ ਦਿੱਤਾ। ਉਹਨਾਂ ਕਿਹਾ ਕਿ ਇਹ ਗੱਲ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਬਿਜਲੀ ਕੰਪਨੀ ਤੋਂ ਮੇਰੇ ਵੱਲੋਂ ਇਕੱਤਰ ਜਾਣਕਾਰੀ ਦੇ ਮੁਤਾਬਕ ਕਾਂਗਰਸ ਦੇ ਬਿਜਲੀ ਮੰਤਰੀ ਹੁੰਦਿਆਂ 109 ਲੋਕਾਂ ਨੂੰ ਰੋਜ਼ਗਾਰ ਮਿਲਿਆ। ਉਹਨਾਂ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਖਾਲੀ ਪਈਆਂ ਆਸਾਮੀਆਂ ਨੂੰ ਭਰਨ ਵਾਸਤੇ ਰੂਟੀਨ ਵਜੋਂ ਦਿੱਤੀਆਂ ਗਈਆਂ ਤੇ ਇਹਨਾਂ ‘ਚੋਂ ਇਕ ਵੀ ਕਾਂਗੜ ਵੱਲੋਂ ਕੀਤੇ ਵਿਸ਼ੇਸ਼ ਯਤਨ ਬਦਲੇ ਨਹੀਂ ਦਿੱਤੀ ਗਈ।

Share This Article
Leave a Comment