ਨਿਊਜ਼ ਡੈਸਕ : ਮਨੋਰੰਜਨ ਜਗਤ ਤੋਂ ਕੁਝ ਸਮੇਂ ਤੋਂ ਕਈ ਦੁਖਦ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਲੋਕਾਂ ਦਾ ਦਿਲ ਤੋੜ ਦਿੱਤਾ। ਸਿਥਾਰਧ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਅਦਾਕਾਰ ਤੇ ਮਾਡਲ ਜਗਨੂਰ ਅਨੇਜਾ ਦਾ ਦੇਹਾਂਤ ਹੋ ਗਿਆ ਹੈ। ਜਗਨੂਰ ਅਨੇਜਾ ਮਿਸਰ ‘ਚ ਘੁੰਮਣ ਲਈ ਗਏ ਹੋਏ ਸਨ ਜਿੱਥੇ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਜਗਨੂਰ ਅਨੇਜਾ ਪੇਸ਼ੇ ਤੋਂ ਮੋਡਲ ਤੇ ਗਰੂਮਿੰਗ ਐਕਸਪਰਟ ਸਨ। ਉਹ ਕੁਝ ਦਿਨ ਪਹਿਲਾਂ ਹੀ ਮਿਸਰ ਘੁੰਮਣ ਲਈ ਗਏ ਹੋਏ ਸੀ। ਜਿੱਥੋਂ ਜਗਨੂਰ ਆਪਣੀਆਂ ਕਈ ਤਸਵੀਰਾਂ ਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਜਗਨੂਰ ਦਾ ਦੇਹਾਂਤ ਘੱਟ ਹੀ ਉਮਰ ‘ਚ ਕਾਰਡਿਅਕ ਰੈਸਟ ਕਾਰਨ ਹੋਇਆ ਹੈ। ਜਗਨੂਰ ਨੇ ਹਾਲ ਹੀ ‘ਚ ਦੋ ਦਿਨ ਪਹਿਲਾਂ ਮਿਸਰ ਤੋਂ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਉਸ ਨੇ ਕੈਪਸ਼ਨ ‘ਚ ਲਿਖਿਆ, ‘ਇੱਕ ਸੁਪਨਾ ਸੱਚ ਹੋਇਆ ਜਦੋਂ ਮੈਂ ਗੀਜ਼ਾ ਦੇ ਮਹਾਨ ਪਿਰਾਮਿਡਾਂ ਨੂੰ ਦੇਖਿਆ, ਮੇਰੀ ਇੱਕ ਹੋਰ ਇੱਛਾ ਪੂਰੀ ਹੋਈ।’