ਨਵੀਂ ਦਿੱਲੀ (ਦਵਿੰਦਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਕੈਬਨਿਟ ਵਿੱਚ ਫੇਰਬਦਲ ਲਈ ਦਿੱਲੀ ਪਹੁੰਚ ਚੁੱਕੇ ਹਨ। ਮੰਤਰੀਆਂ ਦੇ ਨਾਂ ਫਾਈਨਲ ਕਰਨ ਲਈ ਉਹ ਕਾਂਗਰਸ ਹਾਈ ਕਮਾਂਡ ਨਾਲ ਮੀਟਿੰਗ ਕਰ ਰਹੇ ਹਨ।
ਮੁੱਖ ਮੰਤਰੀ ਚੰਨੀ ਦੇ ਨਾਲ ਹਰੀਸ਼ ਰਾਵਤ, ਸੰਗਤ ਸਿੰਘ ਗਿਲਜੀਆਂ ਅਤੇ ਕੁਲਬੀਰ ਜੀਰਾ ਵੀ ਪੰਜਾਬ ਭਵਨ ਪਹੁੰਚੇ ਹਨ।
ਕੁਲਬੀਰ ਜੀਰਾ ਅਤੇ ਗਿਲਜੀਆਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੀ ਪੰਜਾਬ ਭਵਨ ਪਹੁੰਚੇ ਸਨ। ਦਿੱਲੀ ਪਹੁੰਚੇ ਕਾਂਗਰਸੀ ਆਗੂਆਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।
UPDATE (9:35 PM) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਹੁਣ ਪੰਜਾਬ ਭਵਨ ਤੋਂ ਰਵਾਨਾ ਹੋ ਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ ਸੀ ਵੈਣਗੋਪਾਲ ਦੇ ਘਰ ਪਹੁੰਚਿਆ ਹੈ।