ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਵਾਈਐੱਸ ਡਡਵਾਲ ਦਾ ਲੰਬੀ ਬਿਮਾਰੀ ਤੋਂ ਬਾਅਦ 70 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਈਐੱਸ ਡਡਵਾਲ ਦਾ ਬੀਤੀ ਰਾਤ ਨੂੰ ਦਿੱਲੀ ਵਿੱਚ ਦੇਹਾਂਤ ਹੋ ਗਿਆ।
ਉਹ ਦੱਖਣੀ ਦਿੱਲੀ ਦੇ ਛਤਰਪੁਰ ਇਲਾਕੇ ਵਿੱਚ ਰਹਿੰਦੇ ਸਨ। ਉਹ 1974 ਬੈਚ ਦੇ ਆਈਪੀਐੱਸ ਅਧਿਕਾਰੀ ਸਨ। ਉਹ 2007 ਵਿੱਚ ਦਿੱਲੀ ਪੁਲੀਸ ਕਮਿਸ਼ਨਰ ਬਣੇ ਅਤੇ 2010 ਵਿੱਚ ਸ਼ਾਸਤਰ ਸੀਮਾ ਬਾਲ (ਐਸਐਸਬੀ) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ।
ਦਿੱਲੀ ਦੇ ਬਹੁਚਰਚਿਤ ਬਾਟਲਾ ਹਾਉਸ ਐਨਕਾਊਂਟਰ ਸਮੇਂ ਡਡਵਾਲ ਹੀ ਦਿੱਲੀ ਪੁਲਿਸ ਕਮਿਸ਼ਨਰ ਸਨ। ਉਸ ਐਨਕਾਊਂਟਰ ਵਿੱਚ ਸਪੈਸ਼ਲ ਸੈੱਲ ਦੇ ਇੰਸਪੇਕਟਰ ਮੋਹਨ ਚੰਦ ਸ਼ਰਮਾ ਸ਼ਹੀਦ ਹੋਏ ਸਨ।