ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ): ਅੱਜ ਗਿਆਰਾਂ ਵਜੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਕਰਕੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਗਵਰਨਰ ਕੋਲ ਜਾ ਕੇ ਵਿਧਾਇਕ ਬਹੁਮਤ ਬਾਰੇ ਮਤਾ ਪੇਸ਼ ਕਰਨਗੇ, ਨਾਲ ਹੀ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਵੱਲੋਂ ਰਾਜਪਾਲ ਦੇ ਨਾਮ ਨਵੇਂ ਸੀਐਮ ਬਾਰੇ ਭੇਜੀ ਚਿੱਠੀ ਵੀ ਦਿੱਤੀ ਜਾਵੇਗੀ । ਅੱਜ ਹੀ ਨਵੇਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਸਕਦੇ ਹਨ ।
ਮੁੱਖ ਮੰਤਰੀ ਦੀ ਕੁਰਸੀ ਦੀ ਰੇਸ ਵਿੱਚ ਹੁਣ ਅੰਬਿਕਾ ਸੋਨੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਜੁੜ ਗਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਵਿਰੋਧ ਵੀ ਅੰਦਰਖਾਤੇ ਕੀਤਾ ਹੈ। ਕਾਂਗਰਸੀ ਵਿਧਾਇਕਾਂ ਵਿੱਚ ਅੰਦਰੂਨੀ ਚਰਚਾ ਇਹ ਵੀ ਹੈ ਕਿ ਕਿਸੇ ਜਿੱਤੇ ਹੋਏ ਵਿਧਾਇਕਾਂ ਨੂੰ ਹੀ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਕਾਂਗਰਸ ਵਿਰੋਧੀ ਚਰਚਾ ਨਾ ਹੋ ਸਕੇ।