ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਮੀਟਿੰਗ ਅੱਜ ਚੰਡੀਗੜ੍ਹ ‘ਚ ਪ੍ਰਦੇਸ਼ ਕਾਂਗਰਸ ਮੁੱਖ ਦਫਤਰ ਵਿਖੇ ਸ਼ਾਮ 5 ਵਜੇ ਹੋਵੇਗੀ। ਸੂਤਰਾਂ ਅਨੁਸਾਰ ਕੈਪਟਨ ਵਿਰੋਧੀ ਧੜਾ ਅੱਜ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਥੀ ਵਿਧਾਇਕਾਂ ਦੀ ਮੀਟਿੰਗ ਆਪਣੀ ਰਿਹਾਇਸ਼ ਵਿਖੇ ਬੁਲਾਈ ਹੈ।
ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕੀਤਾ ਕਿ 2017 ਵਿੱਚ ਪੰਜਾਬ ਨੇ ਸਾਨੂੰ 80 ਵਿਧਾਇਕ ਦਿੱਤੇ, ਪਰ ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਨਹੀਂ ਦੇ ਸਕੀ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਦੀ ਉਡੀਕ ਤੋਂ ਬਾਅਦ ਹੁਣ ਨਵਾਂ ਮੁੱਖ ਮੰਤਰੀ ਚੁਣਨ ਦਾ ਸਮਾਂ ਆ ਗਿਆ ਹੈ ਤੇ ਜੇਕਰ ਕਾਂਗਰਸ ਮੁੜ ਚੁਣੀ ਜਾਵੇ ਤਾਂ ਪੰਜ ਸਾਲ ਲਈ ਪਾਰਟੀ ਦਾ ਅਜਿਹਾ ਮੁੱਖ ਮੰਤਰੀ ਹੋਵੇ ਜੋ ਪੰਜਾਬ ਤੇ ਪੰਜਾਬੀਆਂ ਦੇ ਦਰਦ ਨੂੰ ਸਮਝਦਾ ਹੋਵੇ।
2017,PUNJAB GVE CONG 80 MLAs. SADLY, PARADOXICALLY CONGMEN DIDN’T GET A CONG CM AS YET. TIME TO HVE ONE AFTER A LONG AGONIZING WAIT OF 4 AND HALF YRS WITH AN OPPORTUNITY TO CHOOSE ONE AND RELCT CONG AGAIN TO HVE PARTY CM WITH PAIN OF PUNJAB AND PUNJABIES AT HEART FOR 5 YRS 1/N
— MOHD MUSTAFA, FORMER IPS (@MohdMustafaips) September 18, 2021