BREAKING : ਰਾਜਸਥਾਨ ਦੇ ਬਾੜਮੇਰ ‘ਚ ਏਅਰ ਫੋਰਸ ਦਾ ਮਿਗ-21 ਬਾਇਸਨ ਕ੍ਰੈਸ਼

TeamGlobalPunjab
1 Min Read

ਬਾੜਮੇਰ : ਹਵਾਈ ਸੈਨਾ ਦਾ ਮਿਗ 21 ਲੜਾਕੂ ਜਹਾਜ਼ ਰਾਜਸਥਾਨ ਦੇ ਬਾੜਮੇਰ ਵਿੱਚ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਮੁਤਾਬਕ ਮਿਗ 21 ਬਾਈਸਨ ਟ੍ਰੇਨਿੰਗ ਫਲਾਈਟ ‘ਤੇ ਸੀ। ਗ਼ਨੀਮਤ ਰਹੀ ਕਿ ਜਹਾਜ਼ ਡਿੱਗਣ ਤੋਂ ਬਾਅਦ ਪਾਇਲਟ ਸੁਰੱਖਿਅਤ ਬਚ ਗਿਆ ਹੈ।

ਹਾਦਸਾਗ੍ਰਸਤ ਮਿਗ-21 ਲੜਾਕੂ ਜਹਾਜ਼ ਦਾ ਪਾਇਲਟ ਹਾਦਸੇ ਵਾਲੀ ਥਾਂ ਤੋਂ ਇੱਕ ਕਿਲੋਮੀਟਰ ਦੂਰ ਨਵਜੀ ਕਾ ਪਾਨਾ ਪਿੰਡ ਦੇ ਕੋਲ ਮਿਲਿਆ । ਸਥਾਨਕ ਲੋਕਾਂ ਨੇ ਉਸਦੀ ਦੇਖਭਾਲ ਕੀਤੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ।

ਹਵਾਈ ਸੈਨਾ ਨੇ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ, ਉਧਰ ਸਥਾਨਕ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਹੋਇਆ ਹੈ।

ਹਾਦਸੇ ਦੌਰਾਨ ਕੁਝ ਝੁੱਗੀਆਂ ਨੂੰ ਅੱਗ ਲੱਗ ਗਈ, ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।

ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੇ ਡਿੱਗਣ ਤੋਂ ਪਹਿਲਾਂ ਪਾਇਲਟ ਬਾਹਰ ਨਿਕਲ ਗਿਆ ਸੀ। ਇਹ ਹਾਦਸਾ ਬੁੱਧਵਾਰ ਨੂੰ ਗ੍ਰਾਮ ਪੰਚਾਇਤ ਭੂਰਾਟੀਆ ਦੇ ਮਾਤਸਰ ਪਿੰਡ ਵਿਖੇ ਸ਼ਾਮ ਕਰੀਬ 5:30 ਵਜੇ ਵਾਪਰਿਆ। ਮਿਗ ਹਾਦਸੇ ਤੋਂ ਬਾਅਦ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਪਾਇਲਟ ਨੂੰ ਸੰਭਾਲਿਆ।

Share This Article
Leave a Comment