ਫੈਨਜ਼ ਲਈ ਵੱਡੀ ਖੁਸ਼ਖਬਰੀ, ਦਸੰਬਰ ਮਹੀਨੇ ਰਿਲੀਜ਼ ਹੋਵੇਗੀ Spider-Man: No Way Home

TeamGlobalPunjab
2 Min Read

ਨਿਊਜ਼ ਡੈਸਕ : ਹਾਲੀਵੁੱਡ ਫ਼ਿਲਮ ਸਪਾਈਡਰਮੈਨ ਨੋ ਵੇਅ ਹੋਮ ਦਾ ਫੈਨਜ਼ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਅਜਿਹੇ ਵਿੱਚ ਹੁਣ ਆਖਰਕਾਰ ਭਾਰਤ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਰਿਪੋਰਟਾਂ ਮੁਤਾਬਕ ਫ਼ਿਲਮ ਇਸੇ ਸਾਲ ਦਸੰਬਰ ਦੇ ਮਹੀਨੇ ਰਿਲੀਜ਼ ਹੋਵੇਗੀ।

ਉੱਥੇ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਟ੍ਰੇਲਰ ਦਾ ਅਨ ਐਡਿਟਿਡ ਵਰਜ਼ਨ ਯੂਟਿਊਬ ‘ਤੇ ਲੀਕ ਹੋ ਗਿਆ ਸੀ, ਹਾਲਾਂਕਿ ਯੂਟਿਊਬ ਅਤੇ ਹੋਰ ਥਾਵਾਂ ਤੋਂ ਟ੍ਰੇਲਰ ਨੂੰ ਹਟਵਾ ਦਿੱਤਾ ਗਿਆ। ‘ਦਿ ਹਾਲੀਵੁੱਡ ਰਿਪੋਰਟਰ’ ਨੇ ਸਾਫ ਕੀਤਾ ਸੀ ਕਿ ਲੀਕ ਵੀਡੀਓ ਸਪਾਈਡਰ ਮੈਨ ਨੋ ਵੇਅ ਹੋਮ ਦਾ ਹੀ ਟ੍ਰੇਲਰ ਸੀ ਅਜਿਹੇ ਵਿੱਚ ਹੁਣ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਦਾ ਫੈਨਸ ਨੂੰ ਤੋਹਫਾ ਦਿੱਤਾ ਹੈ।

ਜਾਣੋ ਕਦੋਂ ਹੋਵੇਗੀ ਫ਼ਿਲਮ ਰਿਲੀਜ਼

ਫਿਲਮ ਕ੍ਰਿਟਿਕਸ ਤਰਨ ਆਦਰਸ਼ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਟਵਿੱਟਰ ‘ਤੇ ਕੀਤਾ ਹੈ। ਤਰਨ ਦੇ ਟਵੀਟ ਦੇ ਹਿਸਾਬ ਨਾਲ ਸਪਾਈਡਰਮੈਨ 17 ਦਸੰਬਰ ਨੂੰ ਪੇਸ਼ ਹੋਣ ਵਾਲੀ ਹੈ। ਦਸੰਬਰ 2021 ਫਿਲਮ ਪ੍ਰੇਮੀਆਂ ਲਈ ਖਾਸ ਹੋਵੇਗੀ, ਜਦਕਿ ਲਾਲ ਸਿੰਘ ਚੱਢਾ ਅਤੇ ਪੁਸ਼ਪਾ ਕ੍ਰਿਸਮਸ ‘ਤੇ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਮਾਰਬਲ ਅਤੇ ਸੋਨੀ ਨੇ ਇੰਡੀਆ ‘ਚ ਸਪਾਈਡਰਮੈਨ ਨੋ ਵੇਅ ਹੋਮ ਦੀ ਰਿਲੀਜ਼ ਦੀ ਤਾਰੀਖ ਦਾ ਖੁਲਾਸਾ ਕੀਤਾ ਹੈ ਜੋ 17 ਦਸੰਬਰ ਹੈ।

Share This Article
Leave a Comment