ਨਿਊਜ਼ ਡੈਸਕ: ਦੰਦਾਂ ਦੀ ਸਮੱਸਿਆ ਆਮ ਹੈ, ਇਹ ਅਕਸਰ ਮਿੱਠਾ ਖਾਣ ਨਾਲ, ਜਿਵੇਂ ਚਾਕਲੇਟ, ਬਿਸਕੁਟ, ਕੇਕ ਜਾਂ ਫਿਰ ਪੀਜ਼ਾ, ਬਰਗਰ, ਕੋਲਡ ਡਰਿੰਕ, ਖਾਣੇ ‘ਚ ਜ਼ਿਆਦਾ ਸਫੇਦ ਚੀਨੀ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕਾਰਨ ਹੁੰਦੀ ਹੈ। ਅੱਜਕਲ ਦੀ ਜੀਵਨ ਸ਼ੈਲੀ ਵਿੱਚ ਦੰਦਾਂ ‘ਚ ਕੀੜੇ ਜਾਂ ਕੈਵਿਟੀ (Cavity) ਇੱਕ ਆਮ ਸਮੱਸਿਆ ਬਣ ਗਏ ਹਨ। ਕੈਵਿਟੀ ਮੁੱਖ ਤੌਰ ‘ਤੇ ਇਸ ਲਈ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਹਨ ਜੋ ਨਹੀਂ ਸੋਚਦੇ ਕਿ ਖਾਣ ਤੋਂ ਬਾਅਦ ਕੁਰਲੀ ਕਰਨਾ ਮਹੱਤਵਪੂਰਨ ਹੈ। ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮੂੰਹ (Mouth cleaning) ਸਾਫ਼ ਕਰਨ ‘ਚ ਆਲਸ ਕਰ ਜਾਂਦੇ ਹਨ। ਨਤੀਜੇ ਵਜੋਂ, ਦੰਦਾਂ ਵਿੱਚ ਕੈਵਿਟੀ ਕਾਰਨ ਮੁਸ਼ਕਿਲ ਹੁੰਦੀ ਹੈ। ਤੁਹਾਨੂੰ ਦੱਸਦੇ ਹਾਂ ਕਿ ਦੰਦਾਂ ਵਿੱਚ ਕੈਵਿਟੀ ਹੋਣ ‘ਤੇ ਕਿਹੜੇ ਘਰੇਲੂ ਉਪਚਾਰ ਅਪਣਾਏ ਜਾ ਸਕਦੇ ਹਨ।
ਲੂਣ ਦਾ ਪਾਣੀ
ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ, ਇਕ ਗਲਾਸ ਪਾਣੀ ‘ਚ ਨਮਕ ਮਿਲਾਓ ਅਤੇ ਇਸ ਨਾਲ ਗਰਾਰੇ ਕਰੋ। ਆਯੁਰਵੈਦ ‘ਚ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਮਕ ਵਾਲੇ ਪਾਣੀ ਨਾਲ ਕੁਰਲੀ ਕਰਨਾ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਨਮਕ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਦੰਦਾਂ ਦੀ ਸਮੱਸਿਆ ਨੂੰ ਕੁਝ ਹੱਦ ਤਕ ਘਟਾਇਆ ਜਾ ਸਕਦਾ ਹੈ।
ਮਲੱਠੀ ਦੀ ਜੜ੍ਹ
ਮਲੱਠੀ ਦੀ ਜੜ੍ਹ ਦੀ ਵਰਤੋਂ ਕੈਵਿਟੀ ਤੋਂ ਰਾਹਤ ਪ੍ਰਾਪਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਲਈ ਮਲੱਠੀ ਜੜ੍ਹ ਦਾ ਟੁਕੜਾ ਲੈ ਕੇ ਪਾਊਡਰ ਬਣਾ ਲਓ। ਫਿਰ ਸਵੇਰੇ ਅਤੇ ਸ਼ਾਮ ਨੂੰ ਇਸ ਪਾਊਡਰ ਨਾਲ ਬੁਰਸ਼ ਕਰੋ ਅਤੇ ਸਾਫ਼ ਪਾਣੀ ਨਾਲ ਕੁਰਲੀ ਕਰੋ।
ਨਿੰਮ ਦੀ ਦਾਤਣ
ਪੁਰਾਣੇ ਸਮੇਂ ਵਿਚ ਨਿੰਮ ਦੰਦਾਂ ਦੀ ਸਫ਼ਾਈ ਲਈ ਵਰਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਐਂਟੀਬੈਕਟੀਰੀਅਲ ਗੁਣਾਂ ਦੇ ਨਾਲ ਨਿੰਮ ਵਿਚ ਫਾਈਬਰ ਵੀ ਮੌਜੂਦ ਹੁੰਦਾ ਹੈ, ਜੋ ਦੰਦਾਂ ਤੇ ਪਲਾਕ ਬਣਨ ਤੋਂ ਰੋਕਦਾ ਹੈ। ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਦੰਦਾਂ ਦੀ ਸਮੱਸਿਆ ਅਤੇ ਦਰਦ ਨੂੰ ਘਟਾਉਣ ਲਈ ਕਰ ਸਕਦੇ ਹੋ।
ਲੌਂਗ ਤੇਲ
ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੌਂਗ ਤੇਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸੂਤੀ ਦਾ ਫੰਬਾ ਲਓ ਅਤੇ ਇਸ ਤੇ ਲੌਂਗ ਦੇ ਤੇਲ ਦੀਆਂ ਦੋ ਤੋਂ ਤਿੰਨ ਬੂੰਦਾਂ ਪਾਓ। ਹੁਣ ਇਸ ਸੂਤੀ ਫੰਬੇ ਨੂੰ ਦੰਦ ‘ਤੇ ਲਗਾਓ, ਜਿਸ ਵਿੱਚ ਕੈਵਿਟੀ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪ੍ਰਕਿਰਿਆ ਕਰਨਾ ਬਿਹਤਰ ਹੋਵੇਗਾ। ਜੇ ਤੁਸੀਂ ਚਾਹੋ ਤਾਂ ਕੁਝ ਸਮੇਂ ਲਈ ਆਪਣੇ ਦੰਦਾਂ ‘ਤੇ ਤੇਲ ਵੀ ਛੱਡ ਸਕਦੇ ਹੋ।
ਲਸਣ
ਤੁਸੀਂ ਕੈਵਿਟੀ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਲਸਣ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਚਾਰ-ਪੰਜ ਲਸਣ ਦੀਆਂ ਕਲੀਆਂ ਨੂੰ ਛਿੱਲ ਕੇ ਪੀਸ ਲਓ ਅਤੇ ਵਧੀਆ ਪੇਸਟ ਬਣਾਓ। ਹੁਣ ਇਸ ਪੇਸਟ ਨੂੰ ਦੰਦਾਂ ਤੇ ਲਗਾਓ ਅਤੇ ਇਸ ਨੂੰ ਦਸ ਮਿੰਟ ਲਈ ਛੱਡ ਦਿਓ। ਫਿਰ ਸਾਫ਼ ਪਾਣੀ ਅਤੇ ਬੁਰਸ਼ ਨਾਲ ਕੁਰਲੀ ਕਰੋ।