ਅਮਰੀਕੀ ਜਹਾਜ ਨੇ ਇੱਕੋ-ਵਾਰ ‘ਚ ਲਗਭਗ 700 ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ, ਦੇਖੋ ਅੰਦਰ ਦੀਆਂ ਤਸਵੀਰਾਂ

TeamGlobalPunjab
2 Min Read

ਕਾਬੁਲ: ਅਫਗਾਨਿਸਤਾਨ ਵਿੱਚ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਤੇ ਹਰ ਅਫਗਾਨ ਨਾਗਰਿਕ ਦੀ ਇਹੀ ਕੋਸ਼ਿਸ਼ ਹੈ ਕਿ ਉਹ ਕਿਸੇ ਤਰੀਕੇ ਦੇਸ਼ ਤੋਂ ਬਾਹਰ ਨਿਕਲ ਜਾਏ ਤੇ ਇਸ ਸਭ ਵਿੱਚ ਅਮਰੀਕਾ ਦਾ ਬੋਇੰਗ ਸੀ-17 ਗਲੋਬਮਾਸਟਰ ਬਹੁਤ ਅਹਿਮ ਭੂਮਿਕਾ ਨਿਭਾਅ ਰਿਹਾ ਹੈ, ਜਿਸਨੇ ਬੀਤੀ ਰਾਤ ਇੱਕੋ ਵੇਲੇ 700 ਦੇ ਲਗਭਗ ਅਫਗਾਨ ਨਾਗਰਿਕਾਂ ਨੂੰ ਕਤਰ ਸਥਿਤ ਏਅਰਬੇਸ ‘ਤੇ ਸੁਰੱਖਿਅਤ ਪਹੁੰਚਾਇਆ।

ਬੀਤੇ ਦਿਨੀਂ ਜਦੋਂ ਕਾਬੁਲ ਹਵਾਈ ਅੱਡੇ ‘ਤੇ ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਉਡਾਣ ਭਰਨ ਜਾ ਰਿਹਾ ਸੀ ਤਾਂ ਉਸ ਦੇ ਚਾਰੇ ਪਾਸੇ ਸੈਂਕੜੇ ਅਫਗਾਨੀ ਲਟਕ ਰਹੇ ਸਨ। ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਹਨ। ਇਸ ਜਹਾਜ਼ ਦੇ ਬਾਹਰ ਹੀ ਨਹੀਂ ਸਗੋਂ ਅੰਦਰ ਵੀ ਕੁਝ ਅਜਿਹਾ ਹੀ ਨਜ਼ਾਰਾ ਸੀ।

ਅਮਰੀਕਾ ਨੇ ਆਪਣੇ ਸੀ-17 ਗਲੋਬਮਾਸਟਰ ਨਾਮ ਦੇ ਇਸ ਜਹਾਜ਼ ‘ਚ ਅਫਗਾਨਿਸਤਾਨ ਤੋਂ 700 ਲੋਕਾਂ ਨੂੰ ਇੱਕ ਵਾਰ ‘ਚ ਹੀ ਸੁਰੱਖਿਅਤ ਬਾਹਰ ਕੱਢਿਆ ਹੈ। ਜਦਕਿ ਇਸ ਵੱਡੇ ਜਹਾਜ਼ ਵਿਚ ਸਿੰਗਲ ਫਲੋਰ ‘ਤੇ ਵੱਧ ਤੋਂ ਵੱਧ 134 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਜਹਾਜ਼ ਦੇ ਅੰਦਰ 80 ਲੋਕ ਪੈਲੇਟਾਂ ‘ਤੇ ਅਤੇ ਸਾਈਡਵਾਲ ਸੀਟਾਂ ‘ਤੇ 54 ਲੋਕ ਬੈਠ ਸਕਦੇ ਹਨ।

ਸੀ-17 ਅਮਰੀਕੀ ਹਵਾਈ ਸੈਨਾ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਆਵਾਜਾਈ ਫਲੀਟ ਵਿਚ ਰੀੜ੍ਹ ਦੀ ਤਰ੍ਹਾਂ ਕੰਮ ਕਰਦਾ ਹੈ। ਭਾਰਤ ਨੇ ਵੀ ਕਾਬੁਲ ਵਿਚ ਫਸੇ ਆਪਣੇ ਦੂਤਾਵਾਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਕੱਢਣ ਲਈ 2 ਦੀ ਸੰਖਿਆ ਵਿਚ ਸੀ-17 ਗਲੋਬਮਾਸਟਰ ਜਹਾਜ਼ਾਂ ਨੂੰ ਭੇਜਿਆ ਹੈ।

Share This Article
Leave a Comment