ਭਾਰਤ ਵਿੱਚ ਅਫਗਾਨ ਦੂਤਘਰ ਦਾ ਟਵਿੱਟਰ ਹੈਂਡਲ ਹੈਕ : ਪ੍ਰੈਸ ਸਕੱਤਰ ਅਬਦੁਲਹਾਕ ਆਜ਼ਾਦ

TeamGlobalPunjab
1 Min Read

ਨਵੀਂ ਦਿੱਲੀ: ਭਾਰਤ ਵਿੱਚ ਅਫਗਾਨਿਸਤਾਨ ਦੂਤਾਵਾਸ ਦੇ ਪ੍ਰੈਸ ਸਕੱਤਰ ਅਬਦੁਲਹਾਕ ਆਜ਼ਾਦ ਨੇ ਕਿਹਾ ਹੈ ਕਿ ਦੂਤਾਵਾਸ ਦਾ ਟਵਿੱਟਰ ਹੈਂਡਲ ਹੈਕ ਕਰ ਲਿਆ ਗਿਆ ਹੈ। ਪ੍ਰੈੱਸ ਸਕੱਤਰ ਨੇ ਦੱਸਿਆ ਭਾਰਤ ‘ਚ ਅਫਗਾਨ ਦੂਤਘਰ ਦੇ ਟਵਿੱਟਰ ਹੈਂਡਲ ਦਾ ਅਕਸੈਸ ਨਹੀਂ ਹੋ ਰਿਹਾ ਇਕ ਮਿੱਤਰ ਨੇ ਇਸ ਟਵੀਟ ਦਾ ਸਕਰੀਨਸ਼ਾਰਟ ਭੇਜਿਆ ਜੋ ਮੈਨੂੰ ਨਹੀਂ ਦਿਖ ਰਿਹਾ। ਮੈਂ ਲਾਗਇਨ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਅਜਿਹਾ ਲਗ ਰਿਹਾ ਹੈ ਕਿ ਇਹ ਹੈਕ ਹੋ ਚੁੱਕਾ ਹੈ।ਦੂਤਘਰ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਵਿੱਚ ਅਫਗਾਨ ਦੂਤਘਰ ਦੇ ਟਵਿੱਟਰ ਅਕਾਉਂਟ’ਤੇ ਅਸਾਧਾਰਨ ਗਤੀਵਿਧੀਆਂ ਦਾ ਪਤਾ ਲੱਗਿਆ ਹੈ।


ਭਾਰਤ ‘ਚ ਅਫਗਾਨ ਦੂਤਘਰ ਦੇ ਟਵਿੱਟਰ ਅਕਾਊਂਟ ਵੱਲੋਂ ਅਸ਼ਰਫ ਗਨੀ ਦੀ ਤਸਵੀਰ ਨਾਲ ਪੋਸਟ ਕੀਤਾ ਗਿਆ ਹੈ। ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਅਸ਼ਰਫ ਗਨੀ ਆਪਣੇ ਚਮਚਿਆਂ ਨਾਲ ਫਰਾਰ ਹੋ ਗਿਆ। ਉਨ੍ਹਾਂ ਨੇ ਸਭ ਬਰਬਾਦ ਕਰ ਦਿੱਤਾ ਹੈ। ਅਸੀਂ ਇਕ ਭਗੋਡ਼ੇ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨ ਲਈ ਮਾਫੀ ਮੰਗਦੇ ਹਾਂ। ਉਨ੍ਹਾਂ ਦੀ ਸਰਕਾਰ ਸਾਡੇ ਇਤਿਹਾਸ ‘ਤੇ ਇਕ ਦਾਗ਼ ਹੋਵੇਗੀ। ਇਸ ਟਵੀਟ ‘ਚ ਭਾਰਤੀ ਵਿਦੇਸ਼ ਮੰਤਰਾਲੇ ਨੂੰ ਵੀ ਟੈਗ ਕੀਤਾ ਗਿਆ ਹੈ।

 
Share This Article
Leave a Comment