ਨਿਊਜ਼ ਡੈਸਕ : ‘ਬਿੱਗ ਬਾਸ’ ਤੋਂ ਬਾਅਦ ਰਾਖੀ ਸਾਵੰਤ ਲਗਾਤਾਰ ਸੁਰਖੀਆਂ ਵਿੱਚ ਹੈ। ਰਾਖੀ ਕਿਸੇ ਵੀ ਸਵਾਲ ‘ਤੇ ਆਪਣੀ ਰਾਏ ਰੱਖਣ ਤੋਂ ਬਿਲਕੁੱਲ ਨਹੀਂ ਝਿਜਕਦੀ। ਰਾਖੀ ਸਾਵੰਤ ਨੂੰ ਲੈ ਕੇ ਹੁਣ ਖਬਰ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਵਿਅਕਤੀ ਖੁਦ ਨੂੰ ਫੈਨ ਦੱਸ ਰਿਹਾ ਸੀ ਅਤੇ ਦਰਵਾਜ਼ਾ ਤੋੜ ਕੇ ਜਬਰੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਗਿਆ।
ਰਾਖੀ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਉਹ ਉਸ ਵੇਲੇ ਘਰ ਵਿੱਚ ਨਹੀਂ ਸੀ। ਉਨ੍ਹਾਂ ਦੇ ਘਰ ਜੋ ਕੁੜੀ ਰਹਿੰਦੀ ਹੈ ਉਹ ਜਖ਼ਮੀ ਹੋ ਗਈ। ਰਾਖੀ ਨੇ ਕਿਹਾ ਕਿ ਮੈਂ ਤਾਂ ਹਾਲੇ ਬਹੁਤ ਘਟੀਆ ਸੋਸਾਇਟੀ ਵਿੱਚ ਰਹਿੰਦੀ ਹਾਂ। ਉਸ ਨੇ ਦੱਸਿਆ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹ ਮੇਰੇ ਘਰ ਵਿੱਚ ਦਰਵਾਜ਼ਾ ਤੋੜ ਕੇ ਦਾਖਲ ਹੋ ਗਿਆ ਸੀ।
View this post on Instagram
ਰਾਖੀ ਅੱਗੇ ਕਿਹਾ ਕਿ ‘ਫੈਨ ਹੈ ਤਾਂ ਇਨਸਾਨ ਪਿਆਰ ਕਰਦਾ ਹੈ ਨਾਂ ਕੋਈ ਦਰਵਾਜ਼ਾ ਥੋੜ੍ਹੀ ਤੋੜ ਦਿੰਦਾ ਹੈ। ਮੈਂ ਘਰ ਵਿੱਚ ਨਹੀਂ ਸੀ ਤੇ ਮੇਰੇ ਘਰ ਜੋ ਕੁੜੀ ਰਹਿੰਦੀ ਹੈ ਉਹ ਡਰ ਗਈ। ਉਸ ਨੂੰ ਸੱਟ ਵੀ ਲੱਗੀ ਹੈ।