ਨਿਊਜ਼ ਡੈਸਕ : ਅਕਸ਼ੈ ਕੁਮਾਰ ਦੀ ਫਿਲਮ ਬੈੱਲਬੋਟਮ 19 ਅਗਸਤ ਨੂੰ ਸਿਨੇਮਾ ਸਕਰੀਨ ‘ਤੇ ਦਸਤਕ ਦੇਣ ਲਈ ਤਿਆਰ ਹੈ। ਰਿਲੀਜ਼ ਹੋਣ ਤੋਂ ਪਹਿਲੀ ਹੀ ਫਿਲਮ ਨੇ ਫੈਨਜ਼ ਦੇ ਵਿੱਚ ਬੇਸਬਰੀ ਪੈਦਾ ਕਰ ਦਿੱਤੀ ਹੈ। ਹਾਲ ਹੀ ਵਿੱਚ ਅਕਸ਼ੈ ਨੇ ਫਿਲਮ ਦਾ ਨਵਾਂ ਗਾਣਾ ਸਖੀਆਂ 2.0 (Sakhiyan 2.0) ਆਪਣੇ ਸੋਸ਼ਲ ਮੀਡੀਆ ‘ਤੇ ਲਾਂਚ ਕੀਤਾ ਹੈ।
ਦੱਸ ਦਈਏ ਕਿ ਇਹ ਗਾਣਾ ਸਾਲ 2018 ‘ਚ ਮਨਿੰਦਰ ਬੁੱਟਰ ਵਲੋਂ ਗਾਇਆ ਸਖੀਆਂ ਦਾ ਰੀਮੇਕ ਹੈ। ਮਿਊਜ਼ਿਕ ਵੀਡੀਓ ਵਿੱਚ ਅਕਸ਼ੈ ਕੁਮਾਰ ਅਤੇ ਵਾਣੀ ਕਪੂਰ ਦਾ ਰੋਮਾਂਟਿਕ ਅੰਦਾਜ ਦੇਖਣ ਨੂੰ ਮਿਲਿਆ।
Can’t wait for you guys to feel the Sakhiyan2.0 vibe, song out now https://t.co/Y7EGKRToaY#SakhiyanBellbottom @saregamaglobal @vashubhagnani @vaaniofficial @tanishkbagchi #ManinderButtar @TheZaraKhan @babbu154 @ranjit_tiwari @jackkybhagnani @honeybhagnani @poojafilms pic.twitter.com/kNxJ9CQkL6
— Akshay Kumar (@akshaykumar) August 13, 2021
‘ਸਖੀਆਂ’ ਮਨਿੰਦਰ ਦੀ ਜ਼ਿੰਦਗੀ ਸਭ ਤੋਂ ਵੱਡਾ ਗਾਣਾ ਹੈ ਤੇ ਹੁਣ ਇਸ ਗਾਣੇ ਨੂੰ ਹੋਰ ਵੱਡੇ ਪੱਧਰ ‘ਤੇ ਪਛਾਣ ਮਿਲ ਗਈ ਹੈ ਜਿਸ ਦੀ ਦਰਸ਼ਕਾ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਉੱਥੇ ਹੀ ਅਕਸ਼ੈ ਕੁਮਾਰ ਦੀ ਫਿਲਮ ਬੈੱਲਬੋਟਮ ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀਆਂ ਜਾਣ ਵਾਲੀਆਂ ਫਿਲਮਾਂ ‘ਚੋਂ ਇੱਕ ਹੈ। ਇਸ ਗਾਣੇ ਨੂੰ ਗਣੇਸ਼ ਅਚਾਰਿਆ ਨੇ ਕੋਰੀਓਗ੍ਰਾਫ ਕੀਤਾ ਹੈ। ਇਹ ਗਾਣਾ ਬੱਬੂ, ਮਨਿੰਦਰ ਬੁੱਟਰ ਤੇ ਤਨਿਸ਼ਕ ਬਾਗਚੀ ਦੁਆਰਾ ਤਿਆਰ ਕੀਤਾ ਗਿਆ ਹੈ।