ਕੈਨੇਡਾ ਵਿਖੇ ਡਾਂਗਾਂ-ਸੋਟੇ ਤੇ ਕ੍ਰਿਕਟ ਬੈਟ ਚਲਾਉਣ ਵਾਲੇ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਪਛਾਣ, ਵਾਰੰਟ ਜਾਰੀ

TeamGlobalPunjab
2 Min Read

ਮਿਸੀਸਾਗਾ: ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਵਿਚਾਲੇ ਡਾਂਗਾਂ ਸੋਟੇ ਚੱਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਪੰਜ ਸ਼ੱਕੀਆਂ ‘ਚੋਂ ਦੋ ਦੀ ਸ਼ਨਾਖਤ ਕਰਦਿਆਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮਦਦ ਮੰਗੀ ਹੈ। ਪੁਲੀਸ ਵੱਲੋਂ ਤਸਵੀਰਾਂ ਅਤੇ ਵੀਡੀਓ ਜਾਰੀ ਕਰਦਿਆਂ ਸ਼ੱਕੀਆਂ ਦੇ ਨਾਮ ਹਰਪ੍ਰੀਤ ਸਿੰਘ ਅਤੇ ਆਯੁਸ਼ ਸ਼ਰਮਾ ਦੱਸੇ ਗਏ ਹਨ।

ਪੁਲੀਸ ਨੇ ਦੱਸਿਆ ਕਿ ਕ੍ਰਿਕਟ ਬੈਟ ਅਤੇ ਬੇਸਬਾਲ ਬੈਟ ਸਣੇ ਹੋਰ ਹਥਿਆਰਾਂ ਨਾਲ ਕੀਤੇ ਹਮਲੇ ਦੀ ਜਾਂਚ ਕਰਦਿਆਂ ਦੋਹਾਂ ਧਿਰਾਂ ਵਿਰੁੱਧ ਵਾਰੰਟ ਜਾਰੀ ਕੀਤੇ ਗਏ ਹਨ। ਫਿਲਹਾਲ 23 ਸਾਲਾ ਹਰਪ੍ਰੀਤ ਸਿੰਘ ਤੇ 24 ਸਾਲ ਤੇ ਆਯੂਸ਼ ਸ਼ਰਮਾ ਦੀ ਭਾਲ ਕੀਤੀ ਜਾ ਰਹੀ ਹੈ। ਇਹ ਦੋਵੇਂ ਬਰੈਂਪਟਨ ਦੇ ਵਸਨੀਕ ਦੱਸੇ ਜਾ ਰਹੇ ਹਨ।

ਦੱਸਣਯੋਗ ਹੈ ਕਿ ਬੀਤੀ 27 ਜੂਨ ਨੂੰ ਮਿਸੀਸਾਗਾ ਦੇ ਗੋਰਵੇਅ ਡਰਾਈਵ ਇਲਾਕੇ ਦੇ ਵੈਸਟਵੁੱਡ ਮਾਲ ਸਾਹਮਣੇ ਬੈਟ ਅਤੇ ਹਾਕੀਆਂ ਨਾਲ ਦੋ ਧਿਰਾਂ ਵਿਚਾਲੇ ਲੜਾਈ ਹੋਈ। ਪੀਲ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜਿਸ ਕੋਲ ਇਨ੍ਹਾਂ ਦੋਹਾਂ ਨੌਜਵਾਨਾਂ ਸਬੰਧੀ ਜਾਣਕਾਰੀ ਹੋਵੇ ਉਹ 12 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ ਸੰਪਰਕ ਕਰ ਸਕਦਾ ਹੈ।

Share This Article
Leave a Comment