ਤੈਮੂਰ ਤੋਂ ਬਾਅਦ ਹੁਣ ਕਰੀਨਾ ਦੇ ਛੋਟੇ ਪੁੱਤਰ ਦੇ ਨਾਮ ਜਹਾਂਗੀਰ ਨੂੰ ਲੈ ਕੇ ਹੋਇਆ ਵਿਵਾਦ

TeamGlobalPunjab
1 Min Read

ਨਿਊਜ਼ ਡੈਸਕ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਪਿਤਾ ਰਣਧੀਰ ਕਪੂਰ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਦੂੱਜੇ ਬੱਚੇ ਦਾ ਨਾਮ ਜੇਹ ਹੈ। ਕਰੀਨਾ ਨੇ ਇਸ ਵਿਚਾਲੇ ਆਪਣੇ ਪੁੱਤਰ ਦਾ ਨਾਮ ਜਨਤਕ ਨਹੀਂ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੇ ਅਸਲ ਨਾਮ ਲੋਕਾਂ ਨੂੰ ਨਹੀਂ ਦੱਸਿਆ, ਨਾਂ ਹੀ ਬੱਚੇ ਦਾ ਚਿਹਰਾ ਸੋਸ਼ਲ ਮੀਡੀਆ ‘ਤੇ ਵਿਖਾਇਆ। ਹਾਲ ਹੀ ਵਿੱਚ ਆਪਣੀ ਪ੍ਰੈਗਨੈਂਸੀ ‘ਤੇ ਉਨ੍ਹਾਂ ਨੇ ਕਿਤਾਬ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਛੋਟੇ ਬੇਟੇ ਦਾ ਅਸਲ ਨਾਮ ਦੱਸਿਆ ਹੈ।

ਰਿਪੋਰਟਾਂ ਮੁਤਾਬਕ ‘ਪ੍ਰੈਗਨੈਂਸੀ ਬਾਈਬਲ’ ਕਿਤਾਬ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਨਾ ਦੇ ਦੂਜੇ ਬੇਟੇ ਦਾ ਨਾਮ ਮੁਗਲ ਸ਼ਾਸਕ ਜਹਾਂਗੀਰ ਦੇ ਨਾਮ ‘ਤੇ ਰੱਖਿਆ ਗਿਆ ਹੈ, ਪਰ ਫਿਲਹਾਲ ਸੈਫ ਕਰੀਨਾ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਦੂਜੇ ਬੇਟੇ ਦੇ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ ਤੇ ਲੋਕਾਂ ਵਲੋਂ ਟਰੋਲ ਵੀ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਮੁਗਲ ਬਾਦਸ਼ਾਹ ਅਕਬਰ ਦੇ ਪੁੱਤਰ ਦਾ ਨਾਮ ਜਹਾਂਗੀਰ ਸੀ। ਇਹ ਪਾਰਸੀ ਸ਼ਬਦ ਹੈ ਜਿਸ ਦਾ ਮਤਲਬ ਦੁਨੀਆ ‘ਤੇ ਰਾਜ ਕਰਨਾ।

Share This Article
Leave a Comment